ਹਲਦੀ ਅਜਿਹਾ ਮਸਾਲਾ ਹੈ ਜੋ ਕਿ ਤੁਹਾਨੂੰ ਹਰ ਭਾਰਤੀ ਰਸੋਈ ਦੇ ਵਿੱਚ ਬਹੁਤ ਹੀ ਆਰਾਮ ਦੇ ਨਾਲ ਮਿਲ ਜਾਂਦਾ ਹੈ। ਹਲਦੀ ਵਿੱਚ ਪ੍ਰੋਟੀਨ, ਕੈਲਸ਼ੀਅਮ, ਫਾਈਬਰ, ਆਇਰਨ, ਕਾਪਰ, ਵਿਟਾਮਿਨ-ਸੀ, ਵਿਟਾਮਿਨ-ਕੇ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਹਲਦੀ ਦਾ ਪਾਣੀ ਤੁਹਾਡੇ ਸਰੀਰ ਨੂੰ ਡੀਟੌਕਸਫਾਈ ਕਰਨ 'ਚ ਮਦਦਗਾਰ ਹੁੰਦਾ ਹੈ। ਹਲਦੀ ਦਾ ਪਾਣੀ ਬਣਾਉਣ ਲਈ ਅੱਧਾ ਚਮਚ ਹਲਦੀ ਪਾਊਡਰ ਨੂੰ ਇੱਕ ਗਲਾਸ ਪਾਣੀ ਵਿੱਚ ਭਿਓ ਕੇ ਰਾਤ ਭਰ ਛੱਡ ਦਿਓ। ਸਵੇਰੇ ਇਸ ਪਾਣੀ ਨੂੰ ਉਬਾਲ ਕੇ ਅੱਧਾ ਕਰ ਲਓ। ਜਦੋਂ ਇਹ ਅੱਧਾ ਰਹਿ ਜਾਵੇ ਤਾਂ ਥੋੜ੍ਹੀ ਜਿਹੀ ਸੌਂਫ ਪਾਓ। ਫਿਰ ਜਦੋਂ ਇਹ ਠੰਡਾ ਹੋ ਜਾਵੇ ਤਾਂ ਇਸ ਵਿੱਚ ਆਰਗੈਨਿਕ ਸ਼ਹਿਦ ਮਿਲਾ ਕੇ ਪੀ ਲਓ। ਇਸ ਪਾਣੀ ਨੂੰ ਪੀਣ ਨਾਲ ਸਰੀਰ ਨੂੰ ਕਈ ਲਾਭ ਹਾਸਿਲ ਹੁੰਦੇ ਹਨ। ਜਿਨ੍ਹਾਂ ਔਰਤਾਂ ਦੇ ਸਰੀਰ ਵਿੱਚ ਹਾਰਮੋਨਲ ਅਸੰਤੁਲਨ ਦੀ ਸਮੱਸਿਆ ਹੁੰਦੀ ਹੈ। ਹਲਦੀ ਦਾ ਪਾਣੀ ਪੀਣ ਨਾਲ ਉਨ੍ਹਾਂ ਨੂੰ ਲਾਭ ਮਿਲਦਾ ਹੈ। ਹਲਦੀ ਦਾ ਪਾਣੀ ਪੀਣ ਨਾਲ PCOS, PCOD ਅਤੇ ਥਾਇਰਾਇਡ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਰੋਜ਼ਾਨਾ ਹਲਦੀ ਦਾ ਪਾਣੀ ਪੀਣ ਨਾਲ ਪੇਟ ਦੇ ਆਲੇ-ਦੁਆਲੇ ਜਮ੍ਹਾਂ ਹੋਈ ਚਰਬੀ ਨੂੰ ਬਰਨ ਕਰਨ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਸਮੁੱਚੇ ਸਰੀਰ ਦੀ ਚਰਬੀ ਵੀ ਘਟਦੀ ਹੈ। ਪੇਟ 'ਚ ਸੋਜ ਦੇ ਕਾਰਨ ਬਲੋਟਿੰਗ ਦੀ ਸਮੱਸਿਆ ਹੁੰਦੀ ਹੈ। ਹਲਦੀ ਦਾ ਪਾਣੀ ਪਾਚਨ ਕਿਰਿਆ ਨੂੰ ਸੁਧਾਰਦਾ ਹੈ ਅਤੇ ਅੰਤੜੀਆਂ ਦੇ ਅੰਦਰ ਹੋਣ ਵਾਲੀ ਸੋਜ ਨੂੰ ਦੂਰ ਕਰਦਾ ਹੈ। ਹਲਦੀ ਸਰੀਰ ਨੂੰ ਅੰਦਰੋਂ ਸਿਹਤਮੰਦ ਬਣਾਉਣ, ਇਮਿਊਨਿਟੀ ਵਧਾਉਣ ਅਤੇ ਨਵੇਂ ਸੈੱਲ ਬਣਾਉਣ ਵਿਚ ਮਦਦ ਕਰਦੀ ਹੈ। ਜਿਸ ਨਾਲ ਚਿਹਰੇ ਦੀ ਚਮੜੀ ਚਮਕਦਾਰ ਹੋਣ ਲੱਗਦੀ ਹੈ