ਵਾਲਾਂ ਨੂੰ ਸਿਹਤਮੰਦ ਰੱਖਣ ਲਈ ਪਲਾਸਟਿਕ ਦੀ ਬਜਾਏ ਇਨ੍ਹਾਂ ਲੱਕੜ ਦੀਆਂ ਕੰਘੀਆਂ ਦੀ ਵਰਤੋਂ ਕਰਨਾ ਫਾਇਦੇਮੰਦ ਹੋ ਸਕਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਦੇ ਫਾਇਦਿਆਂ ਬਾਰੇ



ਲੱਕੜ ਦੇ ਕੰਘਿਆਂ 'ਚ ਕੁਦਰਤੀ ਐਂਟੀਸਟੈਟਿਕ ਗੁਣ ਹੁੰਦੇ ਹਨ ਜੋ ਵਾਲਾਂ 'ਚ ਬਣਦੇ ਸਥਿਰ ਚਾਰਜ ਨੂੰ ਘਟਾਉਂਦੇ ਹਨ। ਇਹ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ।

ਲੱਕੜ ਦੇ ਕੰਘੇ ਦੀ ਸਤ੍ਹਾ ਚਿਕਨੀ ਹੁੰਦੀ ਹੈ ਜਿਸ ਨਾਲ ਵਾਲਾਂ 'ਤੇ ਘੱਟ ਫ੍ਰਿਕਸ਼ਨ ਲਗਦਾ ਹੈ। ਇਹ ਵਾਲਾਂ ਨੂੰ ਟੁੱਟਣ ਤੇ ਸੁੱਕਣ ਤੋਂ ਰੋਕਦਾ ਹੈ।

ਕੁੱਝ ਲੋਕਾਂ ਦਾ ਮੰਨਣਾ ਹੈ ਕਿ ਲੱਕੜ ਦੀ ਕੰਘੀ ਨਾਲ ਵਾਲਾਂ ਨੂੰ ਕੰਘੀ ਕਰਨ ਨਾਲ ਸਿਰਦਰਦ ਤੋਂ ਰਾਹਤ ਮਿਲਦੀ ਹੈ।

ਇਹ ਤਣਾਅ ਘਟਾਉਣ ਤੇ ਆਰਾਮ ਪ੍ਰਦਾਨ ਕਰਨ 'ਚ ਮਦਦ ਕਰ ਸਕਦਾ ਹੈ। ਇਸਦੇ ਪਿੱਛੇ ਇਕ ਕਾਰਨ ਇਹ ਹੋ ਸਕਦਾ ਹੈ ਕਿ ਇਹ ਖੂਨ ਦੇ ਗੇੜ 'ਚ ਸੁਧਾਰ ਕਰਦਾ ਹੈ।

wooden comb ਨਾਲ ਵਾਲਾਂ ਨੂੰ ਨਿਯਮਤ ਰੂਪ ਨਾਲ ਕੰਘੀ ਕਰਨ ਨਾਲ ਸਿਰ ਦੀ ਸਕਿਨ 'ਚ ਬਲੱਡ ਸਰਕੂਲੇਸ਼ਨ ਵਧਦਾ ਹੈ।



ਇਸ ਨਾਲ ਵਾਲਾਂ ਦੇ ਪੋਰਸ ਨੂੰ ਪੋਸ਼ਣ ਮਿਲਦਾ ਹੈ ਜਿਸ ਨਾਲ ਵਾਲਾਂ ਦਾ ਵਿਕਾਸ ਹੁੰਦਾ ਹੈ।



ਲੱਕੜ ਦੇ ਕੰਘੀ ਨਾਲ ਵਾਲਾਂ ਨੂੰ ਕੰਘੀ ਕਰਨ ਨਾਲ ਸਿਰ ਦੀ ਚਮੜੀ ਦਾ ਕੁਦਰਤੀ ਤੇਲ ਪੂਰੇ ਸਿਰ 'ਚ ਆਸਾਨੀ ਨਾਲ ਫੈਲ ਜਾਂਦਾ ਹੈ ਜਿਸ ਨਾਲ ਵਾਲਾਂ ਨੂੰ ਨਮੀ ਤੇ ਚਮਕ ਮਿਲਦੀ ਹੈ।



ਲੱਕੜ ਦੀਆਂ ਕੰਘੀਆਂ ਨੂੰ ਨਿਯਮਿਤ ਤੌਰ 'ਤੇ ਸਾਫ਼ ਕਰੋ ਤਾਂ ਜੋ ਉਨ੍ਹਾਂ 'ਤੇ ਬੈਕਟੀਰੀਆ ਅਤੇ ਗੰਦਗੀ ਇਕੱਠੀ ਨਾ ਹੋਵੇ।



ਤੁਸੀਂ ਉਨ੍ਹਾਂ ਨੂੰ ਹਲਕੇ ਸਾਬਣ ਜਾਂ ਸ਼ੈਂਪੂ ਨਾਲ ਧੋ ਸਕਦੇ ਹੋ ਤੇ ਧੁੱਪ 'ਚ ਸੁਕਾ ਸਕਦੇ ਹੋ।