ਕਿਡਨੀ ਸਾਡੇ ਸਰੀਰ ਦਾ ਬਹੁਤ ਜ਼ਰੂਰੀ ਹਿੱਸਾ ਹੈ। ਇਹ ਖੂਨ ਨੂੰ ਸਾਫ ਕਰਦੀ ਹੈ ਤੇ ਸਾਡੇ ਸਰੀਰ ਤੋਂ ਨੁਕਸਾਨਦਾਇਕ ਪਦਾਰਥਾਂ ਨੂੰ ਬਾਹਰ ਕੱਢਦੀ ਹੈ।

ਜੇ ਕਿਡਨੀ ਠੀਕ ਤਰੀਕੇ ਨਾਲ ਕੰਮ ਨਾ ਕਰੇ ਤਾਂ ਸਾਡੇ ਸਰੀਰ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਅੱਜਕੱਲ੍ਹ ਅਣਹੈਲਥੀ ਜਿੰਦਗੀ ਅਤੇ ਗਲਤ ਖਾਣ-ਪੀਣ ਕਾਰਨ ਕਿਡਨੀ ਦੀ ਸਿਹਤ ਖਰਾਬ ਹੋ ਰਹੀ ਹੈ। ਇਸ ਲਈ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੀ ਕਿਡਨੀ ਦੀ ਦੇਖਭਾਲ ਕਰੀਏ।

ਜੇਕਰ ਰਾਤ ਨੂੰ ਸੌਣ ਤੋਂ ਪਹਿਲਾਂ ਤੁਹਾਨੂੰ ਆਪਣੇ ਪੈਰਾਂ 'ਤੇ ਸੋਜ਼ਿਸ਼ ਦਿਖਾਈ ਦੇਵੇ ਤਾਂ ਸਮਝ ਲਓ ਕਿ ਤੁਹਾਡੀ ਕਿਡਨੀ ਠੀਕ ਢੰਗ ਨਾਲ ਕੰਮ ਨਹੀਂ ਕਰ ਰਹੀ।

ਕਈ ਵਾਰੀ ਸੌਣ ਤੋਂ ਬਾਅਦ ਵੀ ਪੈਰਾਂ 'ਚ ਸੋਜ਼ਿਸ਼ ਰਹਿੰਦੀ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਤੁਹਾਡੇ ਸਰੀਰ 'ਚ ਪਾਣੀ ਤੇ ਸੋਡੀਅਮ ਜਮ੍ਹਾਂ ਹੋ ਰਿਹਾ ਹੈ।



ਜੇਕਰ ਤੁਸੀਂ ਰਾਤ ਨੂੰ ਘੱਟ ਸੌਂਦੇ ਹੋ ਤੇ ਵਾਰ-ਵਾਰ ਵਾਸ਼ਰੂਮ ਦੀ ਵੱਲ ਦੌੜਦੇ ਹੋ ਤਾਂ ਇਹ ਵੀ ਕਿਡਨੀ ਦੇ ਨੁਕਸਾਨ ਦੇ ਲੱਛਣਾਂ 'ਚੋਂ ਇੱਕ ਹੈ।



ਜਦੋਂ ਤੁਹਾਡੀ ਕਿਡਨੀ ਖਰਾਬ ਹੋਣ ਲੱਗਦੀ ਹੈ ਤਾਂ ਤੁਹਾਨੂੰ ਵਾਰ-ਵਾਰ ਪਿਸ਼ਾਬ ਕਰਨ ਜਾਣਾ ਪੈਂਦਾ ਹੈ। ਇਸ ਸੂਰਤ 'ਚ ਬਿਨਾਂ ਦੇਰ ਕੀਤੇ ਡਾਕਟਰ ਕੋਲ ਜਾਣਾ ਸਹੀ ਰਹੇਗਾ।

ਕਈ ਮਾਮਲਿਆਂ 'ਚ ਕਿਡਨੀ ਖਰਾਬ ਹੋਣ 'ਤੇ ਸਰੀਰ 'ਚ ਪਾਣੀ ਦੀ ਘਾਟ ਹੋਣ ਲੱਗਦੀ ਹੈ। ਇਸ ਸਥਿਤੀ 'ਚ ਤੁਹਾਨੂੰ ਰਾਤ ਦੇ ਸਮੇਂ ਵਾਰ-ਵਾਰ ਪਿਆਸ ਲੱਗਦੀ ਹੈ।



ਜੇਕਰ ਤੁਸੀਂ ਰਾਤ ਨੂੰ ਬਹੁਤ ਜ਼ਿਆਦਾ ਪਾਣੀ ਪੀ ਰਹੇ ਹੋ ਤਾਂ ਇਸਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਚੌਕਸ ਹੋ ਜਾਣਾ ਚਾਹੀਦਾ ਹੈ। ਇਹ ਕਿਡਨੀ ਦੀ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ।



ਜੇਕਰ ਰਾਤ ਸਮੇਂ ਅਚਾਨਕ ਤੁਹਾਡੇ ਸਾਹ ਫੁੱਲਣ ਲੱਗਣ ਤਾਂ ਸਮਝ ਜਾਓ ਕਿ ਤੁਹਾਡੀ ਕਿਡਨੀ ਖਰਾਬ ਹੋ ਚੁਕੀ ਹੈ। ਜਦੋਂ ਕਿਡਨੀ ਠੀਕ ਢੰਗ ਨਾਲ ਕੰਮ ਨਹੀਂ ਕਰਦੀ ਤਾਂ ਸਾਹ ਫੁੱਲਣ ਦੀ ਸਮੱਸਿਆ ਹੋ ਸਕਦੀ ਹੈ।

ਜਦੋਂ ਕਿਡਨੀ ਸਹੀ ਤਰ੍ਹਾਂ ਕੰਮ ਨਹੀਂ ਕਰਦੀ, ਤਾਂ ਸਰੀਰ ਵਿਚ ਜ਼ਹਿਰਲੇ ਪਦਾਰਥ ਵੱਧ ਜਾਂਦੇ ਹਨ।



ਇਸ ਨਾਲ ਚਮੜੀ 'ਤੇ ਖਾਰਿਸ਼ ਤੇ ਜਲਨ ਹੋ ਸਕਦੀ ਹੈ।

ਇਸ ਨਾਲ ਚਮੜੀ 'ਤੇ ਖਾਰਿਸ਼ ਤੇ ਜਲਨ ਹੋ ਸਕਦੀ ਹੈ।

ਜੇ ਛੋਟੇ-ਛੋਟੇ ਦਾਣੇ ਨਿਕਲ ਰਹੇ ਹਨ, ਤਾਂ ਇਹ ਕਿਡਨੀ ਦੀ ਸਮੱਸਿਆ ਦਾ ਨਿਸ਼ਾਨ ਹੋ ਸਕਦਾ ਹੈ।