ਹਾਰਟ ਬਲਾਕੇਜ਼ ਦੇ ਗੰਭੀਰ ਲੱਛਣ ਉਸ ਵੇਲੇ ਦਿਖਾਈ ਦਿੰਦੇ ਹਨ ਜਦੋਂ ਦਿਲ ਦੀਆਂ ਧਮਨੀਆਂ ਵਿੱਚ 70% ਜਾਂ ਇਸ ਤੋਂ ਵੱਧ ਬਲਾਕੇਜ ਹੋ ਜਾਵੇ।
ਇਸ ਹਾਲਤ 'ਚ ਸਰੀਰ 'ਚ ਖੂਨ ਤੇ ਆਕਸੀਜਨ ਦਾ ਪ੍ਰਵਾਹ ਠੀਕ ਤਰ੍ਹਾਂ ਨਾਲ ਨਹੀਂ ਹੁੰਦਾ
ਜਿਸ ਕਾਰਨ ਕਈ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ।
ਪੌੜੀਆਂ ਚੜ੍ਹਨ, ਤੇਜ਼ ਤੁਰਨ ਜਾਂ ਦੌੜਦੇ ਸਮੇਂ ਜੇਕਰ ਤੁਹਾਨੂੰ ਸਾਹ ਦੀ ਤਕਲੀਫ ਮਹਿਸੂਸ ਹੁੰਦੀ ਹੈ ਤੇ ਰੁਕਣਾ ਪੈਂਦਾ ਹੈ, ਤਾਂ ਇਹ ਹਾਰਟ ਬਲਾਕੇਜ ਦਾ ਗੰਭੀਰ ਸੰਕੇਤ ਹੋ ਸਕਦਾ ਹੈ
ਰੁਕਣ ਨਾਲ ਕੁਝ ਸਮੇਂ ਲਈ ਇਹ ਲੱਛਣ ਘੱਟ ਹੋ ਸਕਦੇ ਹਨ, ਪਰ ਇਸ ਦਾ ਮਤਲਬ ਇਹ ਨਹੀਂ ਕਿ ਸਮੱਸਿਆ ਖਤਮ ਹੋ ਗਈ।
ਇਸ ਦਾ ਮਤਲਬ ਹੈ ਕਿ ਤੁਹਾਡੇ ਦਿਲ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਬਲਾਕੇਜ ਹੈ।
ਅਜਿਹੇ 'ਚ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕਰਨਾ ਬਹੁਤ ਖਤਰਨਾਕ ਹੋ ਸਕਦਾ ਹੈ।
ਇਹ ਹਾਰਟ ਅਟੈਕ ਵਰਗੀਆਂ ਗੰਭੀਰ ਸਥਿਤੀਆਂ ਦਾ ਕਾਰਨ ਬਣ ਸਕਦਾ ਹੈ।
ਤੁਹਾਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਹਾਰਟ ਬਲਾਕੇਜ਼ ਦਾ ਪਤਾ ਲਾਉਣ ਲਈ ਸਭ ਤੋਂ ਸਹੀ ਤੇ ਭਰੋਸੇਮੰਦ ਟੈਸਟ ਐਂਜੀਓਗ੍ਰਾਫੀ ਹੈ।