ਇਸ ਭੱਜ ਦੋੜ ਭਰੀ ਜ਼ਿੰਦਗੀ 'ਚ ਘੱਟ ਸਮਾਂ ਹੋਣ ਕਾਰਨ ਲੋਕ ਵ੍ਹਾਈਟ ਬਰੈੱਡ ਦੀ ਵਰਤੋਂ ਕਰਦੇ ਹਨ।



ਜਿਸ ਕਰਕੇ ਲੋਕ ਨਾਸ਼ਤੇ 'ਚ ਚਿੱਟੀ ਬਰੈੱਡ ਹੀ ਖਾਣਾ ਪਸੰਦ ਕਰਦੇ ਹਨ ਪਰ ਇਸ ਦੀ ਵਜ੍ਹਾ ਨਾਲ ਭਾਰ ਵਧਣ ਲਗਦਾ ਹੈ।



ਹੋਲ ਗ੍ਰੇਨ ਬਰੈੱਡ ਦੇ ਮੁਕਾਬਲੇ ਵ੍ਹਾਈਟ ਬਰੈੱਡ 'ਚ ਬਹੁਤ ਜ਼ਿਆਦਾ ਮਾਤਰਾ 'ਚ ਫੈਟ ਹੁੰਦੀ ਹੈ ਜੋ ਭਾਰ ਨੂੰ ਵਧਾਉਂਦਾ ਹੈ।



ਇਸ 'ਚ ਜ਼ਿਆਦਾ ਮਾਤਰਾ 'ਚ ਕਾਰਬੋਹਾਈਡ੍ਰੇਟ, ਸੋਡੀਅਮ ਅਤੇ ਗਲੂਟੇਨ ਮਿਲਿਆ ਹੁੰਦਾ ਹੈ। ਜਿਸ ਨਾਲ ਸਰੀਰ 'ਚ ਕਈ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ।



ਇਸ 'ਚ ਬਹੁਤ ਜ਼ਿਆਦਾ ਮਾਤਰਾ 'ਚ ਮੈਦਾ ਹੁੰਦਾ ਹੈ ਜੋ ਸਿਹਤ ਦੇ ਲਈ ਬਹੁਤ ਹਾਨੀਕਾਰਕ ਹੁੰਦਾ ਹੈ।



ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੋ ਕੋਈ ਵੀ ਆਪਣਾ ਭਾਰ ਘੱਟ ਕਰਨਾ ਚਾਹੁੰਦਾ ਹੈ ਉਨ੍ਹਾਂ ਨੂੰ ਚਿੱਟੀ ਬਰੈੱਡ ਨੂੰ ਆਪਣੀ ਡਾਈਟ 'ਚੋਂ ਹਟਾ ਦੇਣਾ ਚਾਹੀਦਾ ਹੈ।



ਨਾਲ ਹੀ ਜੇ ਸ਼ੂਗਰ ਘੱਟ ਹੋਣ ਜਾਂ ਵਧਣ 'ਤੇ ਅਤੇ ਕੋਲੈਸਟਰੋਲ ਵੀ ਵੱਧਣ ਲਗੇ ਤਾਂ ਇਸ ਦੀ ਵਰਤੋ ਨਹੀਂ ਕਰਨੀ ਚਾਹੀਦੀ।



ਜ਼ਿਆਦਾਤਰ ਲੋਕ ਇਸ ਨੂੰ ਖਾਣਾ ਪਸੰਦ ਕਰਦੇ ਹਨ ਪਰ ਵਾਈਟ ਬਰੈੱਡ ਸਿਹਤ ਦੇ ਲਈ ਬਹੁਤ ਹਾਨੀਕਾਰਕ ਹੁੰਦੀ ਹੈ ਇਹ ਸਿਹਤ 'ਤੇ ਮਾੜਾ ਪ੍ਰਭਾਅ ਪਾਉਂਦੀ ਹੈ।



ਵ੍ਹਾਈਟ ਬਰੈੱਡ 'ਚ ਹਾਈ ਫਾਈਵਰ ਉਨ੍ਹੀਂ ਮਾਤਰਾ 'ਚ ਨਹੀਂ ਮਿਲਦਾ ਜਿਨ੍ਹਾਂ ਹੋਲ ਗ੍ਰੇਨ ਬਰੈੱਡ ਅਤੇ ਬ੍ਰਾਊਨ ਬਰੈੱਡ ਨਾਲ ਮਿਲਦਾ ਹੈ।



ਬਰੈੱਡ 'ਚ ਹਾਈ ਲੈਵਲ ਦਾ ਸੋਡੀਅਮ ਹੁੰਦਾ ਹੈ ਜੋ ਕਿ ਬਲੱਡ ਪ੍ਰੈਸ਼ਰ ਅਤੇ ਹਾਰਟ ਦੀ ਬਿਮਾਰੀ ਨੂੰ ਵਧਾਉਂਦਾ ਹੈ