ਇਨ੍ਹਾਂ ਲੋਕਾਂ ਨੂੰ ਨਹੀਂ ਪੀਣੀ ਚਾਹੀਦੀ ਇਲਾਇਚੀ ਵਾਲੀ ਚਾਹ?

Published by: ਏਬੀਪੀ ਸਾਂਝਾ

ਸਾਡੇ ਦੇਸ਼ ਵਿੱਚ ਕਈ ਸਾਰੇ ਲੋਕ ਚਾਹ ਦੇ ਸ਼ੌਕੀਨ ਹਨ

ਕਈ ਲੋਕ ਤਾਂ ਅਜਿਹੇ ਹਨ ਜਿਨ੍ਹਾਂ ਨੂੰ ਸਵੇਰੇ ਉੱਠਦਿਆਂ ਹੀ ਚਾਹ ਚਾਹੀਦੀ ਹੁੰਦੀ ਹੈ

ਉੱਥੇ ਹੀ ਕਈ ਲੋਕ ਅਦਰਤ ਤਾਂ ਕਈ ਇਲਾਇਚੀ ਵਾਲੀ ਚਾਹ ਪੀਣਾ ਪਸੰਦ ਕਰਦੇ ਹਨ



ਹਾਲਾਂਕਿ ਕਈ ਲੋਕਾਂ ਨੂੰ ਇਲਾਇਚੀ ਵਾਲੀ ਚਾਹ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ



ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਲੋਕਾਂ ਨੂੰ ਇਲਾਇਚੀ ਵਾਲੀ ਚਾਹ ਨਹੀਂ ਪੀਣੀ ਚਾਹੀਦੀ ਹੈ



ਜਿਨ੍ਹਾਂ ਲੋਕਾਂ ਨੂੰ ਪਿੱਤੇ ਵਿੱਚ ਪੱਥਰੀ ਹੁੰਦੀ ਹੈ, ਉਨ੍ਹਾਂ ਨੂੰ ਇਲਾਇਚੀ ਵਾਲੀ ਚਾਹ ਨਹੀਂ ਪੀਣੀ ਚਾਹੀਦੀ ਹੈ



ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਇਲਾਇਚੀ ਤੋਂ ਐਲਰਜੀ ਹੁੰਦੀ ਹੈ, ਉਨ੍ਹਾਂ ਨੂੰ ਵੀ ਇਲਾਇਚੀ ਵਾਲੀ ਚਾਹ ਨਹੀਂ ਪੀਣੀ ਚਾਹੀਦੀ



ਉੱਥੇ ਹੀ ਜਿਹੜੇ ਲੋਕ ਖੂਨ ਪਤਲਾ ਕਰਨ ਦੀ ਦਵਾਈ ਖਾ ਰਹੇ ਹਨ, ਉਨ੍ਹਾਂ ਨੂੰ ਵੀ ਇਲਾਇਚੀ ਵਾਲੀ ਚਾਹ ਨਹੀਂ ਪੀਣੀ ਚਾਹੀਦੀ



ਬ੍ਰੈਸਟਫਿਡੀੰਗ ਕਰਾਉਣ ਵਾਲੀਆਂ ਔਰਤਾਂ ਨੂੰ ਵੀ ਇਲਾਇਚੀ ਵਾਲੀ ਚਾਹ ਨਹੀਂ ਪੀਣੀ ਚਾਹੀਦੀ