ਸ਼ੂਗਰ ਦੇ ਮਰੀਜ਼ਾਂ ਨੂੰ ਕਿਉਂ ਨਹੀਂ ਖਾਣੇ ਚਾਹੀਦੇ ਚੌਲ

Published by: ਏਬੀਪੀ ਸਾਂਝਾ

ਅੱਜਕੱਲ੍ਹ ਦੇ ਖ਼ਰਾਬ ਲਾਈਫਸਟਾਈਲ ਕਰਕੇ ਸ਼ੂਗਰ ਦੀ ਬਿਮਾਰੀ ਆਮ ਹੋ ਗਈ ਹੈ



ਹਰ ਦੂਜਾ ਵਿਅਕਤੀ ਸ਼ੂਗਰ ਤੋਂ ਪਰੇਸ਼ਾਨ ਹੈ, ਜਿਸ ਨੂੰ ਕੰਟਰੋਲ ਕਰਨਾ ਇੱਕ ਵੱਡੀ ਚੁਣੌਤੀ ਬਣ ਗਈ ਹੈ



ਸ਼ੂਗਰ ਵਿੱਚ ਲੋਕਾਂ ਨੂੰ ਆਪਣੀ ਮਨਪਸੰਦ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਜਿਸ ਵਿੱਚ ਸਭ ਤੋਂ ਪਹਿਲਾਂ ਚੌਲ ਆਉਂਦੇ ਹਨ



ਸ਼ੂਗਰ ਦੇ ਮਰੀਜ਼ਾਂ ਨੂੰ ਡਾਕਟਰ ਚੌਲ ਖਾਣ ਤੋਂ ਮਨ੍ਹਾ ਕਰਦਾ ਹੈ



ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਸ਼ੂਗਰ ਦੇ ਮਰੀਜ਼ਾਂ ਨੂੰ ਚੌਲ ਕਿਉਂ ਨਹੀਂ ਖਾਣੇ ਚਾਹੀਦੇ



ਕਿਉਂਕਿ ਇਸ ਨਾਲ ਬਲੱਡ ਸ਼ੂਗਰ ਤੇਜ਼ੀ ਨਾਲ ਵੱਧ ਸਕਦਾ ਹੈ



ਚੌਲਾਂ ਦਾ ਗਲਾਈਸੇਮਿਕ ਇੰਡੈਕਸ ਬਹੁਤ ਜ਼ਿਆਦਾ ਹੁੰਦਾ ਹੈ ਜਿਸ ਨਾਲ ਬਲੱਡ ਸ਼ੂਗਰ ਤੇਜ਼ੀ ਨਾਲ ਵਧਦਾ ਹੈ



ਚੌਲ ਵਿੱਚ ਫਾਈਬਰ ਘੱਟ ਹੁੰਦਾ ਹੈ ਜਿਸ ਕਰਕੇ ਇਹ ਛੇਤੀ ਪੱਚ ਜਾਂਦਾ ਹੈ ਅਤੇ ਬਲੱਡ ਸ਼ੂਗਰ ਨੂੰ ਵੀ ਤੇਜ਼ੀ ਨਾਲ ਵਧਾਉਂਦਾ ਹੈ



ਇਸ ਦੇ ਨਾਲ ਹੀ ਚੌਲਾਂ ਵਿੱਚ ਕਾਰਬੋਹਾਈਡ੍ਰੇਟ ਹੁੰਦਾ ਹੈ, ਜੋ ਕਿ ਸ਼ੂਗਰ ਦੇ ਮਰੀਜ਼ਾਂ ਦੇ ਲਈ ਸਹੀ ਨਹੀਂ ਮੰਨਿਆ ਜਾਂਦਾ ਹੈ