ਹਿਚਕੀ ਸਰੀਰ ’ਚ ਪੈਦਾ ਹੋਣੀ ਇਕ ਆਮ ਗੱਲ ਹੈ, ਜੋ ਅਕਸਰ ਅਚਾਨਕ ਆਉਂਦੀ ਹੈ ਅਤੇ ਕੁੱਝ ਸਮੇਂ ਲਈ ਪ੍ਰੇਸ਼ਾਨੀ ਪੈਦਾ ਕਰ ਸਕਦੀ ਹੈ।



ਇਹ ਡਾਇਅਫਰੈਗਮ ਦੀ ਮਾਸਪੇਸ਼ੀ ਦੇ ਅਚਾਨਕ ਅਤੇ ਬੇਲਗਾਮੀ ਕਾਰਨ ਹੁੰਦੀ ਹੈ। ਹਿਚਕੀ ਆਉਣ 'ਤੇ ਇਕ ਖਾਸ ਆਵਾਜ਼ ਪੈਦਾ ਹੁੰਦੀ ਹੈ, ਜੋ ਕਿ ਇਸ ਦੀ ਖਾਸ ਪਛਾਣ ਹੈ।

ਇਹ ਅਕਸਰ ਜ਼ਿਆਦਾਤਰ ਖਾਣ-ਪੀਣ, ਜਲਦੀ-ਜਲਦੀ ਖਾਣਾ, ਸਟ੍ਰੈੱਸ ਜਾਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਦੇ ਕਾਰਨ ਹੁੰਦੀ ਹੈ।



ਜਦੋਂ ਕਿ ਹਿਚਕੀ ਸਧਾਰਣ ਤੌਰ 'ਤੇ ਕੋਈ ਗੰਭੀਰ ਮੈਡੀਕਲ ਸਮੱਸਿਆ ਨਹੀਂ ਹੁੰਦੀ, ਲੰਬੇ ਸਮੇਂ ਤੱਕ ਇਸ ਦਾ ਰਹਿਣਾ ਕਿਸੇ ਡਾਕਟਰੀ ਮਦਦ ਦੀ ਲੋੜ ਦਰਸਾ ਸਕਦਾ ਹੈ।

ਕਾਰਨ - ਕਾਹਲੀ ’ਚ ਖਾਣਾ ਖਾਣਾ, ਬਹੁਤ ਗਰਮ ਜਾਂ ਬਹੁਤ ਠੰਡੇ ਪਦਾਰਥ ਸੇਵਨ ਕਰਨਾ, ਬਹੁਤ ਮਸਾਲੇਦਾਰ ਖਾਣਾ ਖਾਣਾ।



ਜ਼ਿਆਦਾ ਕਾਰਬੋਨੇਟਿਡ ਪੇਅਰ ਪੀਣਾ। ਖਾਣੇ ਦੇ ਦੌਰਾਨ ਹਵਾ ਦਾ ਸਰੀਰ ਦੇ ਅੰਦਰ ਜਾਣਾ।

ਤਣਾਅ ਜਾਂ ਬੇਚੈਨੀ, ਭਾਵਨਾਤਮਕ ਉਤਾਰ-ਚੜਾਅ, ਜ਼ਿਆਦਾ ਹਾਸਾ ਜਾਂ ਰੋਣਾ।

ਤਣਾਅ ਜਾਂ ਬੇਚੈਨੀ, ਭਾਵਨਾਤਮਕ ਉਤਾਰ-ਚੜਾਅ, ਜ਼ਿਆਦਾ ਹਾਸਾ ਜਾਂ ਰੋਣਾ।

ਗਲੇ ਜਾਂ ਪੇਟ ’ਚ ਚੁੱਭਣ ਹੋਣਾ, ਅਲਕੋਹਲ ਪੀਣਾ ਜਾਂ ਸਿਗਰੇਟਨੋਸ਼ੀ ਜ਼ਿਆਦਾ ਕਰਨਾ



ਮੈਡੀਕਲ ਕਾਰਨ - ਪੇਟ ਦੀ ਗੈਸ ਜਾਂ ਅਜੀਰਨ, ਐਸਿਡਿਟੀ, ਕੁਝ ਦਵਾਈਆਂ ਦੇ ਸਾਈਡ ਇਫੈਕਟ, ਨਰਵਸ ਸਿਸਟਮ ਜਾਂ ਦਿਮਾਗ ਦੇ ਕੁਝ ਖਾਸ ਰੋਗ



ਘਰੇਲੂ ਇਲਾਜ- ਥੋੜਾ-ਥੋੜਾ ਪਾਣੀ ਘੁੱਟ-ਘੁੱਟ ਪੀਣਾ, ਸਾਹ ਰੋਕ ਕੇ ਕੁਝ ਸੈਕਿੰਡ ਰੱਖਣਾ।



ਇਕ ਚਮਚ ਸ਼ਹਿਦ ਜਾਂ ਖੰਡ ਖਾਣਾ, ਨਿੰਬੂ ਨੂੰ ਚੂਸਣਾ ਜਾਂ ਅਚਾਰ ਖਾਣਾ।

ਇਕ ਚਮਚ ਸ਼ਹਿਦ ਜਾਂ ਖੰਡ ਖਾਣਾ, ਨਿੰਬੂ ਨੂੰ ਚੂਸਣਾ ਜਾਂ ਅਚਾਰ ਖਾਣਾ।