ਵਾਰ -ਵਾਰ ਕਿਉਂ ਸੁੰਨ ਹੋ ਜਾਂਦੇ ਹਨ ਪੈਰ ?

Published by: ਸ਼ੰਕਰ ਦਾਸ

ਕਈ ਲੋਕਾਂ ਦੀ ਇਹ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਦੇ ਪੈਰ ਵਾਰ-ਵਾਰ ਸੁੰਨ ਹੋ ਜਾਂਦੇ ਹਨ।

Published by: ਸ਼ੰਕਰ ਦਾਸ

ਅਜਿਹਾ ਅਕਸਰ ਲੰਬੇ ਸਮੇਂ ਤੱਕ ਇੱਕੋ ਸਥਿਤੀ ਵਿੱਚ ਬੈਠਣ ਜਾਂ ਖੜ੍ਹੇ ਰਹਿਣ ਕਾਰਨ ਹੋ ਸਕਦਾ ਹੈ।

Published by: ਸ਼ੰਕਰ ਦਾਸ

ਇਹ ਸਮੱਸਿਆ ਕੁਝ ਸਮੇਂ ਬਾਅਦ ਆਪਣੇ ਆਪ ਵੀ ਠੀਕ ਹੋ ਜਾਂਦੀ ਹੈ ਜਾਂ ਤੁਰਨ-ਫਿਰਨ ਨਾਲ ਰਾਹਤ ਮਿਲ ਸਕਦੀ ਹੈ।

Published by: ਸ਼ੰਕਰ ਦਾਸ

ਪਰ ਜੇ ਪੈਰ ਵਾਰ-ਵਾਰ ਅਤੇ ਲੰਬੇ ਸਮੇਂ ਤੱਕ ਸੁੰਨ ਰਹਿੰਦੇ ਹਨ ਤਾਂ ਇਹ ਕਿਸੇ ਗੰਭੀਰ ਸਮੱਸਿਆ ਦਾ ਸੰਕੇਤ ਵੀ ਹੋ ਸਕਦਾ ਹੈ।

Published by: ਸ਼ੰਕਰ ਦਾਸ

ਕਈ ਵਾਰ ਕਮਰ ਜਾਂ ਪੈਰ ਦੀ ਨਸ ’ਤੇ ਦਬਾਅ ਪੈਣ ਕਾਰਨ ਵੀ ਪੈਰ ਸੁੰਨ ਹੋਣ ਦੀ ਸਮੱਸਿਆ ਹੋ ਸਕਦੀ ਹੈ।

Published by: ਸ਼ੰਕਰ ਦਾਸ

ਪੈਰਾਂ ਵਿੱਚ ਖੂਨ ਦੇ ਵਹਾਅ ਦੀ ਕਮੀ ਜਾਂ ਪੈਰ ਠੰਡੇ ਹੋਣ ਕਾਰਨ ਵੀ ਪੈਰ ਸੁੰਨ ਹੋ ਸਕਦੇ ਹਨ।

Published by: ਸ਼ੰਕਰ ਦਾਸ

ਸ਼ੂਗਰ ਦੇ ਮਰੀਜ਼ਾਂ ਵਿੱਚ ਲੰਬੇ ਸਮੇਂ ਤੱਕ ਬਲੱਡ ਸ਼ੂਗਰ ਕੰਟਰੋਲ ਵਿੱਚ ਨਾ ਰਹਿਣ ਕਾਰਨ ਵੀ ਇਹ ਸਮੱਸਿਆ ਹੋ ਸਕਦੀ ਹੈ।

Published by: ਸ਼ੰਕਰ ਦਾਸ

ਜੇ ਤੁਹਾਡੇ ਪੈਰ ਵਾਰ-ਵਾਰ ਸੁੰਨ ਹੋ ਜਾਂਦੇ ਹਨ ਤਾਂ ਅਜਿਹੇ ਵਿੱਚ ਡਾਕਟਰ ਦੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ।

Published by: ਸ਼ੰਕਰ ਦਾਸ

ਨੋਟ: ਆਪਣੀ ਖੁਰਾਕ ਵਿੱਚ ਕੋਈ ਵੀ ਵੱਡਾ ਬਦਲਾਅ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।

Published by: ਸ਼ੰਕਰ ਦਾਸ