ਦੁਨੀਆ 'ਚ ਕੈਂਸਰ ਵਰਗੀ ਬਿਮਾਰੀ ਤੇਜ਼ੀ ਦੇ ਨਾਲ ਵੱਧ ਰਹੀ ਹੈ। ਖਾਸ ਕਰਕੇ ਔਰਤਾਂ Cervical Cancer ਦਾ ਜ਼ਿਆਦਾ ਸ਼ਿਕਾਰ ਹੋ ਰਹੀਆਂ ਹਨ। ਇਸ ਬਿਮਾਰੀ ਤੋਂ ਬਚਣ ਲਈ ਸਭ ਤੋਂ ਵਧੀਆ ਉਪਾਅ ਟੀਕਾਕਰਨ ਹੈ।



ਕੈਂਸਰ ਇੱਕ ਅਜਿਹੀ ਬਿਮਾਰੀ ਹੈ ਜਿਸ ਨਾਲ ਲੋਕਾਂ ਦਾ ਸਰੀਰ ਤੇ ਪੈਸਾ ਦੋਵਾਂ ਦਾ ਨੁਕਸਾਨ ਹੁੰਦਾ ਹੈ। ਟੀਕਾ ਲਗਵਾ ਕੇ ਸਰਵਾਈਕਲ ਕੈਂਸਰ ਨੂੰ ਰੋਕਿਆ ਜਾ ਸਕਦਾ ਹੈ।



Cervical Cancer ਉਦੋਂ ਹੁੰਦਾ ਹੈ ਜਦੋਂ ਬੱਚੇਦਾਨੀ ਦੇ ਮੂੰਹ 'ਤੇ ਅਸਧਾਰਨ ਸੈੱਲ ਕੰਟਰੋਲ ਤੋਂ ਬਾਹਰ ਹੋ ਜਾਂਦੇ ਹਨ।



ਬੱਚੇਦਾਨੀ ਦੇ ਹੇਠਲੇ ਹਿੱਸੇ ਨੂੰ ਸਰਵਿਕਸ ਕਿਹਾ ਜਾਂਦਾ ਹੈ ਅਤੇ ਇਹ ਯੋਨੀ ਵਿੱਚ ਖੁੱਲ੍ਹਦਾ ਹੈ। ਇਹ ਕੈਂਸਰ ਮੁੱਖ ਤੌਰ 'ਤੇ ਹਿਊਮਨ ਪੈਪੀਲੋਮਾਵਾਇਰਸ (HPV) ਦੀ ਲਾਗ ਕਾਰਨ ਹੁੰਦਾ ਹੈ।



ਇਸ ਕੈਂਸਰ ਦੇ ਸ਼ੁਰੂਆਤੀ ਪੜਾਵਾਂ 'ਚ ਅਕਸਰ ਕੋਈ ਲੱਛਣ ਨਹੀਂ ਹੁੰਦੇ ਪਰ ਇਸ ਦੇ ਵਧਣ ਨਾਲ ਲਗਾਤਾਰ ਖੂਨ ਰਿੱਸਣ, ਦਰਦ ਤੇ ਥਕਾਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਸਮੇਂ ਸਿਰ ਇਲਾਜ ਨਾਲ ਇਸ ਨੂੰ ਰੋਕਿਆ ਤੇ ਕੰਟਰੋਲ ਕੀਤਾ ਜਾ ਸਕਦਾ ਹੈ।



15 ਸਾਲ ਦੀ ਉਮਰ ਤੋਂ ਪਹਿਲਾਂ ਟੀਕਾ ਲਗਵਾਉਣ 'ਤੇ ਕੁੜੀਆਂ ਨੂੰ ਦੋ ਖੁਰਾਕਾਂ ਦੀ ਲੋੜ ਹੁੰਦੀ ਹੈ। ਜੋ ਛੇ ਮਹੀਨਿਆਂ ਦੇ ਅੰਤਰਾਲ 'ਚ ਲਗਾਏ ਜਾਂਦੇ ਹਨ।



ਉੱਥੇ ਹੀ 15 ਸਾਲ ਤੋਂ ਜ਼ਿਆਦਾ ਉਮਰ ਤੋਂ ਬਾਅਦ ਤਿੰਨ ਟੀਕੇ ਲਾਉਣੇ ਪੈਂਦੇ ਹਨ। ਪਹਿਲੇ ਟੀਕੇ ਤੋਂ ਬਾਅਦ ਦੂਸਰਾ ਟੀਕਾ ਦੋ ਮਹੀਨਿਆਂ 'ਚ ਅਤੇ ਤੀਜਾ ਟਕੀ ਛੇ ਮਹੀਨਿਆਂ 'ਚ ਲਗਾਇਆ ਜਾਂਦਾ ਹੈ।



ਟੀਕਾ ਲਗਵਾ ਕੇ ਔਰਤਾਂ ਸਰਵਾਈਕਲ ਕੈਂਸਰ ਬਿਮਾਰੀ ਤੋਂ ਪੀੜਤ ਹੋਣ ਤੋਂ ਬਚ ਸਕਦੀਆਂ ਹਨ।



ਭਵਿੱਖ ਦੀਆਂ ਸਿਹਤ ਸਮੱਸਿਆਵਾਂ ਤੇ ਡਾਕਟਰੀ ਖਰਚਿਆਂ ਤੋਂ ਵੀ ਬਚਿਆ ਜਾ ਸਕਦਾ ਹੈ। ਮਾਤਾ-ਪਿਤਾ ਆਪਣੇ ਬੱਚਿਆਂ ਦਾ ਸਮੇਂ ਸਿਰ ਟੀਕਾਕਰਨ ਕਰਵਾਉਣ ਤੇ ਉਨ੍ਹਾਂ ਨੂੰ ਇਕ ਸਿਹਤ ਤੇ ਸੁਰੱਖਿਅਤ ਭਵਿੱਖ ਪ੍ਰਦਾਨ ਕਰ ਸਕਦੇ ਹਨ।



ਇਸ ਕੈਂਸਰ ਤੋਂ ਬਚਣ ਲਈ ਇੱਕ ਹੀ ਪਾਰਟਨਰ ਨਾਲ ਜਿਨਸੀ ਸੰਬੰਧ ਰੱਖੋ। ਇਸ ਤੋਂ ਇਲਾਵਾ, ਸੁਰੱਖਿਅਤ ਸੈਕਸ ਜ਼ਰੂਰੀ ਹੈ।