Monsoon Season ਨਮੀ, ਸੂਰਜ ਦੀ ਰੌਸ਼ਨੀ ਅਤੇ ਗਰਮੀ ਤੋਂ ਰਾਹਤ ਪ੍ਰਦਾਨ ਕਰਦਾ ਹੈ। ਇਸ ਮੌਸਮ 'ਚ ਚਾਰੇ ਪਾਸੇ ਹਰਿਆਲੀ ਹੁੰਦੀ ਹੈ ਪਰ ਦੂਜੇ ਪਾਸੇ ਇਹ ਮੌਸਮ ਆਪਣੇ ਨਾਲ ਕਈ ਮੌਸਮੀ ਬਿਮਾਰੀਆਂ ਵੀ ਨਾਲ ਲੈ ਕੇ ਆਉਂਦਾ ਹੈ।



ਇਸ ਮੌਸਮ 'ਚ ਲੋਕ ਜੋੜਾਂ ਦੇ ਦਰਦ, ਗਠੀਏ, ਹੱਡੀਆਂ ਦੇ ਰੋਗ ਤੇ ਪੁਰਾਣੀਆਂ ਸੱਟਾਂ ਤੋਂ ਵੀ ਪੀੜਤ ਰਹਿੰਦੇ ਹਨ।



ਮਾਨਸੂਨ ਦੌਰਾਨ ਇਹ ਦਰਦ ਜ਼ਿਆਦਾ ਪਰੇਸ਼ਾਨੀ ਦਾ ਕਾਰਨ ਬਣਦੇ ਹਨ। ਇਸ ਦਰਦ ਦਾ ਕਾਰਨ ਮੀਂਹ ਨਹੀਂ ਬਲਕਿ ਇਹ ਘੱਟ ਬੈਰੋਮੈਟ੍ਰਿਕ ਦਬਾਅ ਕਾਰਨ ਹੈ।



ਅਸਲ 'ਚ ਵਾਯੂਮੰਡਲ 'ਚ ਪਾਏ ਜਾਣ ਵਾਲੇ ਹਵਾ ਦੇ ਦਬਾਅ ਨੂੰ ਬੈਰੋਮੈਟ੍ਰਿਕ ਦਬਾਅ ਕਿਹਾ ਜਾਂਦਾ ਹੈ। ਜਦੋਂ ਇਹ ਦਬਾਅ ਘੱਟ ਜਾਂਦਾ ਹੈ ਤਾਂ ਸਰੀਰ ਦੇ ਟਿਸ਼ੂਜ਼ ਤੇ ਮਾਸਪੇਸ਼ੀਆਂ 'ਚ ਸੋਜ਼ਿਸ਼ ਤੇ ਦਰਦ ਵਧ ਜਾਂਦਾ ਹੈ।



ਘੱਟ ਤਾਪਮਾਨ ਕਾਰਨ ਕੜਵੱਲ ਦੇ ਨਾਲ-ਨਾਲ ਟਿਸ਼ੂਜ਼, ਮਾਸਪੇਸ਼ੀਆਂ ਤੇ ਜੋੜਾਂ ਵਿੱਚ ਦਰਦ ਹੋ ਸਕਦਾ ਹੈ। ਇਸ ਦੌਰਾਨ ਹੱਡੀਆਂ ਅਤੇ ਜੋੜਾਂ ਨਾਲ ਜੁੜੀਆਂ ਪੁਰਾਣੀਆਂ ਸੱਟਾਂ ਵਾਲੇ ਲੋਕਾਂ ਨੂੰ ਹੀ ਦਰਦ ਝੱਲਣਾ ਪੈਂਦਾ ਹੈ।



ਜੇਕਰ ਤੁਹਾਨੂੰ ਜੋੜਾਂ ਦਾ ਦਰਦ ਜਾਂ ਪੁਰਾਣੀ ਸੱਟ ਹੈ ਤਾਂ ਬਾਰਸ਼ ਦੌਰਾਨ ਨਿਯਮਤ ਕਸਰਤ ਕਰੋ।



ਦਰਦ ਨਿਵਾਰਕ ਤੇ ਸੋਜ਼ਿਸ਼ ਘਟਾਉਣ ਵਾਲੀਆਂ ਦਵਾਈਆਂ ਦਾ ਡਾਕਟਰ ਦੀ ਸਲਾਹ 'ਤੇ ਨਿਯਮਤ ਸੇਵਨ ਕਰਨਾ ਚਾਹੀਦਾ ਹੈ।



ਜੇਕਰ ਕਸਰਤ ਕਰਨ ਤੇ ਨਿਯਮਤ ਦਵਾਈਆਂ ਲੈਣ ਦੇ ਬਾਵਜੂਦ ਤੁਹਾਡਾ ਦਰਦ ਦੂਰ ਨਹੀਂ ਹੁੰਦਾ ਹੈ ਤਾਂ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।