ਕਿਉਂ ਨਹੀਂ ਪੀਣੀ ਚਾਹੀਦੀ ਜਿਆਦਾ ਕਾਹੜ੍ਹੀ ਵੀ ਚਾਹ, ਜਾਣੋ ਮਾਹਿਰਾਂ ਦੀ ਰਾਇ



ਕੁਝ ਲੋਕ ਅਜਿਹੇ ਹਨ ਜੋ ਮਜ਼ਬੂਤ ਚਾਹ ਬਣਾਉਣ ਕਾਰਨ ਇਸ ਨੂੰ ਬਹੁਤ ਜ਼ਿਆਦਾ ਉਬਾਲ ਲੈਂਦੇ ਹਨ



ਡਾਇਟੀਸ਼ੀਅਨ ਪਾਇਲ ਸ਼ਰਮਾ ਦਾ ਕਹਿਣਾ ਹੈ ਕਿ ਜ਼ਿਆਦਾ ਉਬਲੀ ਚਾਹ ਸਿਹਤ ਲਈ ਖਤਰਨਾਕ ਹੈ



ਹਾਲ ਹੀ 'ਚ ICMR ਨੇ ਇਸ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਲੰਬੇ ਸਮੇਂ ਤੱਕ ਉਬਲੀ ਚਾਹ ਪੀਣ ਨਾਲ ਸਾਡੇ ਜਿਗਰ ਅਤੇ ਦਿਲ 'ਤੇ ਬੁਰਾ ਪ੍ਰਭਾਵ ਪੈਂਦਾ ਹੈ



ਆਓ ਜਾਣਦੇ ਹਾਂ ਜ਼ਿਆਦਾ ਉਬਲੀ ਚਾਹ ਨਾਲ ਹੋਣ ਵਾਲੇ ਨੁਕਸਾਨ ਬਾਰੇ



ਮਾਹਿਰਾਂ ਮੁਤਾਬਕ ਜੇਕਰ ਤੁਸੀਂ ਲੰਬੇ ਸਮੇਂ ਤੱਕ ਉਬਲੀ ਚਾਹ ਪੀਂਦੇ ਹੋ ਤਾਂ ਇਸ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ



ਉਬਲੀ ਚਾਹ ਨੂੰ ਵਾਰ-ਵਾਰ ਪੀਣ ਨਾਲ ਸਰੀਰ ਵਿਚ ਐਸਿਡ ਦੀ ਮਾਤਰਾ ਵਧ ਜਾਂਦੀ ਹੈ। ਇਸ ਕਾਰਨ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੋਣ ਦਾ ਖਤਰਾ ਰਹਿੰਦਾ ਹੈ



ਖਾਸ ਤੌਰ 'ਤੇ ਜੇਕਰ ਤੁਸੀਂ ਗਰਮੀਆਂ 'ਚ ਅਜਿਹੀ ਚਾਹ ਪੀਂਦੇ ਹੋ ਤਾਂ ਇਸ ਨਾਲ ਪੇਟ ਦਰਦ, ਕਬਜ਼, ਐਸੀਡਿਟੀ ਅਤੇ ਪਾਚਨ ਨਾਲ ਜੁੜੀਆਂ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ



ਅਜਿਹੇ 'ਚ ਜਿਨ੍ਹਾਂ ਲੋਕਾਂ ਨੂੰ ਹੱਡੀਆਂ ਜਾਂ ਦੰਦਾਂ ਨਾਲ ਜੁੜੀ ਕੋਈ ਸਮੱਸਿਆ ਹੈ, ਉਨ੍ਹਾਂ ਨੂੰ ਚਾਹ ਨਹੀਂ ਪੀਣੀ ਚਾਹੀਦੀ