ਕੁਝ ਸਾਲ ਪਹਿਲਾਂ ਤੱਕ ਇਹ ਮੰਨਿਆ ਜਾਂਦਾ ਸੀ ਕਿ ਔਰਤਾਂ ਨੂੰ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਘੱਟ ਹੁੰਦੀ ਹੈ,



ਪਰ ਕਈ ਖੋਜਾਂ ਅਤੇ ਘਟਨਾਵਾਂ ਨੇ ਸਾਬਤ ਕੀਤਾ ਹੈ ਕਿ ਔਰਤਾਂ ਵੀ ਦਿਲ ਦੀਆਂ ਬਿਮਾਰੀਆਂ ਤੋਂ ਸੁਰੱਖਿਅਤ ਨਹੀਂ ਹਨ। ਮਰਦਾਂ ਦੇ ਮੁਕਾਬਲੇ ਉਨ੍ਹਾਂ ਨੂੰ ਦਿਲ ਦੀ ਬਿਮਾਰੀ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।

ਦਿੱਲੀ ਵਿੱਚ Cardiology Summa 2024 ਵਿੱਚ ਪੇਸ਼ ਕੀਤੇ ਗਏ ਇੱਕ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਦਿਲ ਦੀਆਂ ਬਿਮਾਰੀਆਂ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਕਮੀ ਆਈ ਹੈ ਪਰ ਔਰਤਾਂ ਵਿੱਚ ਇਸ ਦੇ ਮਾਮਲੇ ਵਧੇ ਹਨ।

2016 'ਚ, ਅਮਰੀਕਨ ਹਾਰਟ ਐਸੋਸੀਏਸ਼ਨ ਨੇ ਰਸਮੀ ਤੌਰ 'ਤੇ ਸਵੀਕਾਰ ਕੀਤਾ ਕਿ ਔਰਤਾਂ ਨੂੰ ਦਿਲ ਦੇ ਦੌਰੇ ਦਾ ਵਧੇਰੇ ਖ਼ਤਰਾ ਹੁੰਦਾ ਹੈ।

ਸਿਹਤ ਮਾਹਿਰਾਂ ਅਤੇ ਕਾਰਡੀਓਲੋਜਿਸਟਾਂ ਦੇ ਅਨੁਸਾਰ, ਔਰਤਾਂ ਵਿੱਚ ਸਭ ਤੋਂ ਆਮ ਦਿਲ ਦੀ ਬਿਮਾਰੀ ਕੋਰੋਨਰੀ ਆਰਟਰੀ ਬਿਮਾਰੀ ਹੈ, ਜਿਸ 'ਚ ਪਲਾਕ ਬਣ ਜਾਂਦੇ ਹਨ ਅਤੇ ਉਹਨਾਂ ਟਿਊਬਾਂ ਵਿੱਚ ਰੁਕਾਵਟ ਪੈਦਾ ਹੁੰਦੀ ਹੈ ਜੋ ਦਿਲ ਤੋਂ ਦੂਜੇ ਅੰਗਾਂ ਤੱਕ ਖੂਨ ਪਹੁੰਚਾਉਂਦੀਆਂ ਹਨ।

ਮੀਨੋਪੌਜ਼ ਤੋਂ ਬਾਅਦ ਔਰਤਾਂ ਦੇ ਸਰੀਰ ਵਿੱਚ ਹਾਰਮੋਨਲ ਬਦਲਾਅ ਹੋਣ ਕਾਰਨ ਉਨ੍ਹਾਂ ਨੂੰ ਇਸ ਬਿਮਾਰੀ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।

'ਅਰਿਥਮੀਆ' ਕਾਰਨ ਉਨ੍ਹਾਂ ਨੂੰ ਦਿਲ ਦੇ ਦੌਰੇ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।

'ਅਰਿਥਮੀਆ' ਕਾਰਨ ਉਨ੍ਹਾਂ ਨੂੰ ਦਿਲ ਦੇ ਦੌਰੇ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।

ਇਸ ਵਿੱਚ ਉਨ੍ਹਾਂ ਦਾ ਦਿਲ ਜਾਂ ਤਾਂ ਬਹੁਤ ਹੌਲੀ ਜਾਂ ਤੇਜ਼ ਧੜਕਦਾ ਹੈ। ਇਸ ਤੋਂ ਇਲਾਵਾ ਇਨ੍ਹਾਂ 'ਚ ਹਾਰਟ ਫੇਲ ਹੋਣ ਦਾ ਖਤਰਾ ਵੀ ਜ਼ਿਆਦਾ ਹੁੰਦਾ ਹੈ।



ਔਰਤਾਂ ਵਿੱਚ ਦਿਲ ਦੀ ਬਿਮਾਰੀ ਦੇ ਲੱਛਣ-ਲੰਬੇ ਸਮੇਂ ਤੱਕ ਛਾਤੀ ਵਿੱਚ ਦਰਦ, ਬਹੁਤ ਜ਼ਿਆਦਾ ਥਕਾਵਟ, ਚੱਕਰ ਆਉਣੇ, ਹੱਥ ਵਿੱਚ ਸਰਨ-ਸਰਨ ਮਹਿਸੂਸ ਹੋਣਾ



ਗਰਦਨ, ਜਬਾੜੇ, ਪਿੱਠ ਜਾਂ ਪੇਟ ਵਿੱਚ ਉੱਪਰ ਵੱਲ ਦਰਦ, ਛਾਤੀ ਦਾ ਦਬਾਅ, ਬਦਹਜ਼ਮੀ, ਉਲਟੀਆਂ, ਮਤਲੀ,ਚਮੜੀ ਦੇ ਰੰਗ 'ਚ ਫਰਕ ਆਉਣਾ