ਹਰ ਸਾਲ ਕੈਂਸਰ ਦੇ ਕੇਸਾਂ ਦੇ ਵਿੱਚ ਵੱਧਾ ਹੋ ਰਿਹਾ ਹੈ। ਜੋ ਕਿ ਚਿੰਤਾ ਦਾ ਵਿਸ਼ਾ ਹੈ।



ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ 2020 ਵਿੱਚ 18 ਮਿਲੀਅਨ ਦੇ ਮੁਕਾਬਲੇ, 2022 ਵਿੱਚ ਦੁਨੀਆ ਭਰ ਵਿੱਚ ਕੈਂਸਰ ਦੇ ਲਗਭਗ 20 ਮਿਲੀਅਨ ਕੇਸਾਂ ਦੀ ਜਾਂਚ ਕੀਤੀ ਗਈ।



ਸੰਖਿਆ 2050 ਤੱਕ 77 ਫੀਸਦੀ ਵਧ ਕੇ 35 ਮਿਲੀਅਨ ਤੱਕ ਪਹੁੰਚਣ ਦੀ ਉਮੀਦ ਹੈ। ਜੇਕਰ ਅਸੀਂ ਆਪਣੇ ਜੀਵਨ ਦੇ ਵਿੱਚ ਕੁੱਝ ਤਬਦੀਲੀਆਂ ਕਰ ਲਈਆਂ ਤਾਂ ਖੁਦ ਨੂੰ ਬਚਾ ਸਕਦੇ ਹਾਂ।



ਸਿਗਰਟਨੋਸ਼ੀ ਤੇ ਤੰਬਾਕੂ ਤੋਂ ਬਚੋ: ਤੰਬਾਕੂ ਦੀ ਵਰਤੋਂ ਕੈਂਸਰ ਅਤੇ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦਾ ਇੱਕ ਪ੍ਰਮੁੱਖ ਕਾਰਨ ਹੈ।



ਫੇਫੜਿਆਂ, ਗਲੇ, ਮੂੰਹ ਅਤੇ ਪੈਨਕ੍ਰੀਆਟਿਕ ਕੈਂਸਰ ਦੇ ਜੋਖਮ ਨੂੰ ਘਟਾਉਣ ਲਈ ਸਿਗਰਟਨੋਸ਼ੀ ਅਤੇ ਇਸ ਦੇ ਧੂੰਏਂ ਦੇ ਸੰਪਰਕ ਤੋਂ ਬਚੋ।



ਸਾਫ਼-ਸੁਥਰਾ ਖਾਓ: ਫਲਾਂ, ਸਬਜ਼ੀਆਂ, ਬਾਜਰੇ, ਚਰਬੀ ਵਾਲੇ ਪ੍ਰੋਟੀਨ ਅਤੇ ਉੱਚ ਫਾਈਬਰ ਵਾਲੀ ਖੁਰਾਕ 'ਤੇ ਜ਼ੋਰ ਦਿਓ।



ਛਾਤੀ ਅਤੇ ਗੈਸਟਰੋ-ਇੰਟੇਸਟਾਈਨਲ ਕੈਂਸਰ ਦੇ ਖ਼ਤਰੇ ਨੂੰ ਘਟਾਉਣ ਲਈ ਲਾਲ/ਪ੍ਰੋਸੈਸਡ ਮੀਟ, ਮਿੱਠੇ, ਤਲੇ ਹੋਏ/ਵੱਧ ਚਰਬੀ ਵਾਲੇ ਭੋਜਨਾਂ ਨੂੰ ਸੀਮਤ ਕਰੋ।



ਮੋਟਾਪਾ - ਮੋਟਾਪਾ ਛਾਤੀ, ਕੋਲਨ, ਐਂਡੋਮੈਟਰੀਅਮ ਅਤੇ ਗੁਰਦਿਆਂ ਦੇ ਕੈਂਸਰ ਨਾਲ ਜੁੜਿਆ ਹੋਇਆ ਹੈ। ਰੋਜ਼ਾਨਾ ਕਸਰਤ ਕਰਨ ਦਾ ਟੀਚਾ ਰੱਖੋ



ਸ਼ਰਾਬ ਜਿਗਰ, ਛਾਤੀ ਅਤੇ ਕੋਲੋਰੈਕਟਲ ਕੈਂਸਰ ਦੇ ਵਧੇ ਹੋਏ ਜੋਖਮ ਨਾਲ ਜੁੜੀ ਹੋਈ ਹੈ। ਅਲਕੋਹਲ ਦੇ ਸੇਵਨ ਨੂੰ ਸੀਮਤ ਕਰਨਾ ਜਾਂ ਇਸ ਤੋਂ ਪ੍ਰਹੇਜ਼ ਕਰਨਾ ਹੀ ਸਹੀ ਰਹਿੰਦਾ ਹੈ।



ਸੂਰਜ ਤੋਂ ਅਲਟਰਾਵਾਇਲਟ ਕਿਰਨਾਂ ਚਮੜੀ ਦੇ ਕੈਂਸਰ ਦਾ ਕਾਰਨ ਬਣ ਸਕਦੀਆਂ ਹਨ।



ਸਨਸਕ੍ਰੀਨ (SPF 30 ਜਾਂ ਇਸ ਤੋਂ ਵੱਧ) ਦੀ ਵਰਤੋਂ ਕਰੋ, ਸੁਰੱਖਿਆ ਵਾਲੇ ਕੱਪੜੇ ਪਹਿਨਣ ਅਤੇ ਕੜਕਦੀ ਧੁੱਪ ਦੇ ਵਿੱਚ ਘੁੰਮਣ ਤੋਂ ਬਚਣ ਨਾਲ ਚਮੜੀ ਦੇ ਕੈਂਸਰ ਦੇ ਜੋਖਮ ਨੂੰ ਘਟਾਇਆ ਜਾ ਸਕਦਾ ਹੈ