ਦੁੱਧ ਦਾ ਸੇਵਨ ਵਿਅਕਤੀ ਦੀ ਸਿਹਤ ਲਈ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ।

ਦੁੱਧ ਦਾ ਸੇਵਨ ਵਿਅਕਤੀ ਦੀ ਸਿਹਤ ਲਈ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ।

ਦੁੱਧ ਵਿੱਚ ਕੈਲਸ਼ੀਅਮ, ਵਿਟਾਮਿਨ ਡੀ, ਪ੍ਰੋਟੀਨ, ਪੋਟਾਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ, ਜ਼ਿੰਕ, ਆਇਓਡੀਨ, ਆਇਰਨ, ਫੋਲੇਟ ਅਤੇ ਰਿਬੋਫਲੇਵਿਨ ਵਰਗੇ ਪੋਸ਼ਕ ਤੱਤ ਚੰਗੀ ਮਾਤਰਾ ਵਿੱਚ ਮੌਜੂਦ ਹੁੰਦੇ ਹਨ।



ਅਮਰੀਕੀ ਖੁਰਾਕ ਸੰਬੰਧੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਇੱਕ ਵਿਅਕਤੀ ਨੂੰ ਰੋਜ਼ਾਨਾ ਲਗਭਗ 250 ਗ੍ਰਾਮ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਤੁਸੀਂ ਦੁੱਧ ਦੇ ਵਿੱਚ ਕੁੱਝ ਮਸਾਲੇ ਸ਼ਾਮਿਲ ਕਰ ਲਓ ਤਾਂ ਫਾਇਦਾ ਦੁੱਗਣਾ ਹੋ ਜਾਏਗਾ।



ਹਲਦੀ ਵਾਲੇ ਦੁੱਧ ਨੂੰ ਸੋਨੇ ਦਾ ਦੁੱਧ ਵੀ ਕਿਹਾ ਜਾਂਦਾ ਹੈ। ਹਲਦੀ ਵਿੱਚ ਮੌਜੂਦ ਕਰਕਿਊਮਿਨ ਇੱਕ ਸ਼ਕਤੀਸ਼ਾਲੀ ਐਂਟੀ-ਇਨਫਲੇਮੇਟਰੀ ਅਤੇ ਐਂਟੀਆਕਸੀਡੈਂਟ ਰਸਾਇਣ ਹੈ।



ਇਸ ਨੂੰ ਦੁੱਧ 'ਚ ਮਿਲਾ ਕੇ ਪੀਣ ਨਾਲ ਸਰੀਰ 'ਚ ਸੋਜ ਘੱਟ ਹੁੰਦੀ ਹੈ, ਜੋੜਾਂ ਦੀ ਸਿਹਤ ਠੀਕ ਰਹਿੰਦੀ ਹੈ ਅਤੇ ਇਮਿਊਨ ਸਿਸਟਮ ਵੀ ਠੀਕ ਰਹਿੰਦਾ ਹੈ। ਇਸ ਨੂੰ ਬਣਾਉਣ ਲਈ ਇਕ ਗਲਾਸ ਗਰਮ ਦੁੱਧ ਵਿਚ 1/2 ਚਮਚ ਹਲਦੀ ਪਾਊਡਰ ਅਤੇ ਸਵਾਦ ਅਨੁਸਾਰ ਸ਼ਹਿਦ ਮਿਲਾ ਕੇ ਪੀਓ।

ਦੁੱਧ ਦੇ ਨਾਲ ਦਾਲਚੀਨੀ ਦਾ ਸੇਵਨ ਕਰਨ ਲਈ ਤੁਸੀਂ ਦੁੱਧ ਵਿੱਚ 1/2 ਚਮਚ ਪੀਸੀ ਹੋਈ ਦਾਲਚੀਨੀ ਮਿਲਾ ਕੇ ਪੀ ਸਕਦੇ ਹੋ।



ਦਾਲਚੀਨੀ 'ਚ ਮੌਜੂਦ ਐਂਟੀਬਾਇਓਟਿਕ, ਐਂਟੀ-ਇੰਫਲੇਮੇਟਰੀ ਅਤੇ ਐਂਟੀ-ਆਕਸੀਡੈਂਟ ਗੁਣ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਸਹਾਇਤਾ ਕਰ ਸਕਦੇ ਹਨ।



ਦੁੱਧ ਵਿੱਚ 1/2 ਚਮਚ ਅਦਰਕ ਦੀ ਵਰਤੋਂ ਕਰੋ। ਇਸ ਦੁੱਧ ਨੂੰ ਪੀਣ ਤੋਂ ਪਹਿਲਾਂ ਕੁਝ ਮਿੰਟਾਂ ਲਈ ਇਸ ਤਰ੍ਹਾਂ ਛੱਡ ਦਿਓ।



ਅਦਰਕ ਪੇਟ ਨਾਲ ਜੁੜੀਆਂ ਸਮੱਸਿਆਵਾਂ ਅਤੇ ਸਰੀਰ ਦੀ ਸੋਜ ਨੂੰ ਘੱਟ ਕਰਕੇ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ।



ਦੁੱਧ ਦੇ ਨਾਲ ਇਸ ਦਾ ਸੇਵਨ ਕਰਨ ਲਈ ਦੁੱਧ ਵਿਚ ਇਕ ਚੁਟਕੀ ਤਾਜ਼ੀ ਪੀਸੀ ਹੋਈ ਕਾਲੀ ਮਿਰਚ ਮਿਲਾ ਲਓ।



ਕਾਲੀ ਮਿਰਚ ਵਿੱਚ ਮੌਜੂਦ ਪਾਈਪਰੀਨ ਪਾਚਨ ਕਿਰਿਆ ਨੂੰ ਸੁਧਾਰਨ ਅਤੇ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੀ ਹੈ।