ਅੱਜ ਕੱਲ੍ਹ ਫਾਸਟ ਫੂਡ ਵਿੱਚ Mayonnaise ਦੀ ਵਰਤੋਂ ਵੱਧ ਰਹੀ ਹੈ। ਹਰ ਕਿਸੇ ਨੂੰ ਇਸ ਦਾ ਸੁਆਦ ਵਧੀਆ ਲੱਗਦਾ ਹੈ। ਜਿਸ ਕਰਕੇ ਸੈਂਡਵਿਚ, ਬਰਗਰ ਅਤੇ ਮੋਮੋਜ਼ ਦੇ ਨਾਲ ਮੇਅਨੀਜ਼ ਦਾ ਬਹੁਤ ਜ਼ਿਆਦਾ ਸੇਵਨ ਕੀਤਾ ਜਾ ਰਿਹਾ ਹੈ ਪਰ ਇਸ ਦੇ ਕਈ ਮਾੜੇ ਪ੍ਰਭਾਵ ਵੀ ਸਾਹਮਣੇ ਆਏ ਹਨ।

ਹਾਲ ਹੀ 'ਚ ਹੈਦਰਾਬਾਦ 'ਚ ਦੂਸ਼ਿਤ ਮੇਅਨੀਜ਼ ਖਾਣ ਨਾਲ 100 ਤੋਂ ਜ਼ਿਆਦਾ ਲੋਕ ਬਿਮਾਰ ਹੋ ਗਏ ਸਨ। ਜਦਕਿ ਇੱਕ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਤੇਲੰਗਾਨਾ ਸਰਕਾਰ ਨੇ ਕੱਚੇ ਅੰਡੇ ਤੋਂ ਬਣੇ ਮੇਅਨੀਜ਼ 'ਤੇ ਪਾਬੰਦੀ ਲਗਾ ਦਿੱਤੀ ਹੈ।

ਤੇਲੰਗਾਨਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਮੇਅਨੀਜ਼ ਦੇ ਉਤਪਾਦਨ, ਸਟੋਰੇਜ ਅਤੇ ਵਿਕਰੀ 'ਤੇ ਇਕ ਸਾਲ ਲਈ ਪਾਬੰਦੀ ਲਗਾ ਦਿੱਤੀ ਹੈ।

ਸੂਬਾ ਸਰਕਾਰ ਨੂੰ ਮੇਅਨੀਜ਼ ਨੂੰ ਲੈ ਕੇ ਲਗਾਤਾਰ ਫੂਡ ਪੋਇਜ਼ਨਿੰਗ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਸਟੇਟ ਫੂਡ ਸੇਫਟੀ ਕਮਿਸ਼ਨਰ ਨੇ ਇਸ ਸਬੰਧੀ ਹੁਕਮ ਜਾਰੀ ਕੀਤਾ ਹੈ।

ਦਰਅਸਲ, ਤੇਲੰਗਾਨਾ ਸਰਕਾਰ ਨੇ ਲੋਕਾਂ ਦੇ ਬਿਮਾਰ ਹੋਣ ਤੋਂ ਬਾਅਦ ਜਾਂਚ ਕਰਵਾਈ ਸੀ। ਜਿਸ ਵਿਚ ਪਤਾ ਲੱਗਾ ਕਿ ਬਿਮਾਰ ਪਏ ਜ਼ਿਆਦਾਤਰ ਲੋਕਾਂ ਨੇ ਸਟਰੀਟ ਫੂਡ ਖਾਧਾ ਹੈ।

ਇਹ ਭੋਜਨ ਜ਼ਹਿਰੀਲਾ ਸੀ। ਜਦੋਂ ਜਾਂਚ ਅੱਗੇ ਵਧੀ ਤਾਂ ਪ੍ਰਸ਼ਾਸਨ ਨੂੰ ਪਤਾ ਲੱਗਾ ਕਿ ਕੱਚੇ ਅੰਡੇ ਤੋਂ ਬਣੀ ਮੇਅਨੀਜ਼ ਦੀ ਵਰਤੋਂ ਸਟਰੀਟ ਫੂਡ 'ਚ ਕੀਤੀ ਜਾਂਦੀ ਸੀ।

ਅਜਿਹੇ 'ਚ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਮੇਅਨੀਜ਼ ਨੂੰ ਤੁਰੰਤ ਤਿਆਰ ਕਰਕੇ ਖਾ ਲਿਆ ਜਾਵੇ ਤਾਂ ਇਹ ਕਾਫੀ ਹੱਦ ਤੱਕ ਠੀਕ ਹੈ

ਪਰ ਜੇਕਰ ਇਸ ਨੂੰ ਰੱਖਿਆ ਜਾਵੇ ਤਾਂ ਇਸ 'ਚ ਕੈਮੀਕਲ ਰਿਐਕਸ਼ਨ ਹੁੰਦਾ ਹੈ ਅਤੇ ਬੈਕਟੀਰੀਆ ਕਾਰਨ ਭੋਜਨ ਦੂਸ਼ਿਤ ਹੋ ਸਕਦਾ ਹੈ।