ਦੁੱਧ 'ਚ ਆਹ ਚੀਜ਼ ਮਿਲਾ ਕੇ ਪੀਓਗੋ ਤਾਂ ਸਵਾਦ ਦੇ ਨਾਲ-ਨਾਲ ਸਿਹਤ ਨੂੰ ਮਿਲੇਗਾ ਦੁੱਗਣਾ ਲਾਭ ਖਸਖਸ ਕੈਲਸ਼ੀਅਮ, ਫਾਈਬਰ, ਓਮੇਗਾ-3, ਓਮੇਗਾ-6 ਅਤੇ ਪ੍ਰੋਟੀਨ ਵਰਗੇ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ, ਰੋਜ਼ਾਨਾ ਦੁੱਧ ਦੇ ਨਾਲ ਇਸ ਦਾ ਸੇਵਨ ਕਰਨ ਨਾਲ ਸਿਹਤ ਨੂੰ ਜਾਦੂਈ ਲਾਭ ਮਿਲਦਾ ਹੈ ਗਰਮੀਆਂ ਦੇ ਮੌਸਮ 'ਚ ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਤੁਹਾਡੀ ਸਿਹਤ ਨੂੰ ਵੀ ਸੁਧਾਰਿਆ ਜਾ ਸਕਦਾ ਹੈ ਦੁੱਧ ਵਿੱਚ ਖਸਖਸ ਮਿਲਾ ਕੇ ਪੀਣ ਨਾਲ ਪੇਟ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਵਿੱਚ ਬਹੁਤ ਫਾਇਦਾ ਹੁੰਦਾ ਹੈ ਇਸ ਨਾਲ ਨਾ ਸਿਰਫ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਸਗੋਂ ਗੈਸ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ ਖਸਖਸ ਦਾ ਦੁੱਧ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਕਿਸੇ ਦਵਾਈ ਤੋਂ ਘੱਟ ਨਹੀਂ ਹੈ ਇਸ ਨਾਲ ਨਾ ਸਿਰਫ਼ ਆਰਾਮਦਾਇਕ ਨੀਂਦ ਮਿਲਦੀ ਹੈ, ਸਗੋਂ ਦਿਮਾਗ਼ ਦੀਆਂ ਕੋਸ਼ਿਕਾਵਾਂ ਵੀ ਸ਼ਾਂਤ ਹੁੰਦੀਆਂ ਹਨ ਭਰਪੂਰ ਖਸਖਸ ਨੂੰ ਦੁੱਧ ਵਿੱਚ ਮਿਲਾ ਕੇ ਪੀਣ ਨਾਲ ਹੱਡੀਆਂ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ