ਕਟਹਲ (Jackfruit) ਸਾਡੀ ਸਿਹਤ ਲਈ ਕਈ ਤਰ੍ਹਾਂ ਨਾਲ ਫ਼ਾਇਦੇਮੰਦ ਹੁੰਦਾ ਹੈ।



ਇਸਦਾ ਸੇਵਨ ਕਰਨ ਨਾਲ ਕਈ ਤਰ੍ਹਾਂ ਦੀ ਸਿਹਤ ਸਮੱਸਿਆਵਾਂ ਦੂਰ ਹੁੰਦੀਆਂ ਹਨ।



ਕਟਹਲ ਵਿਚ ਫਾਇਬਰ ਦੀ ਅਧਿਕ ਮਾਤਰਾਂ ਹੁੰਦੀ ਹੈਜਿਸ ਕਰਕੇ ਇਹ ਭਾਰ ਘੱਟ ਕਰਨ ਵਿਚ ਮਦਦਗਾਰ ਹੁੰਦਾ ਹੈ।



ਇਬਰ ਭਰਪੂਰ ਭੋਜਨ ਦਾ ਸੇਵਨ ਕਰਨਾ ਸਾਡੇ ਪੇਟ ਲਈ ਵੀ ਚੰਗਾ ਹੁੰਦਾ ਹੈ। ਇਹ ਪੇਟ ਦੀ ਗਰਮੀ ਨੂੰ ਦੂਰ ਕਰਦਾ ਹੈ। 



ਜੇਕਰ ਤੁਹਾਨੂੰ ਭੁੱਖ ਨਹੀਂ ਲੱਗਦੀ, ਤਾਂ ਵੀ ਕਟਹਲ ਦਾ ਸੇਵਨ ਕਰਨਾ ਤੁਹਾਡੇ ਲਈ ਲਾਭਕਾਰੀ ਹੋ ਸਕਦਾ ਹੈ।



ਇਸਦੇ ਨਾਲ ਹੀ ਕਟਹਲ ਨੂੰ ਸਕਿਨ ਲਈ ਵੀ ਚੰਗਾ ਮੰਨਿਆ ਜਾਂਦਾ ਹੈ



ਇਸਦਾ ਸੇਵਨ ਕਰਨਾ ਨਾਲ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਧੱਫੜ, ਖ਼ੁਜਲੀ ਆਦਿ ਤੋਂ ਰਾਹਤ ਮਿਲਦੀ ਹੈ। 



ਕਟਹਲ ਸਿਰ ਦਾ ਦਰਦ ਹਟਾਉਣ ਵਿਚ ਵੀ ਮਦਦਗਾਰ ਹੁੰਦਾ ਹੈ



ਇਸ ਦੇ ਇਲਾਵਾ ਕਟਹਲ ਊਰਜਾ ਦਾ ਵੀ ਚੰਗਾ ਸ੍ਰੋਤ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਚੰਗੀ ਮਾਤਰਾਂ ਵਿਚ ਊਰਜਾ ਮਿਲਦੀ ਹੈ।



ਜਿਸ ਕਰਕੇ ਅਸੀਂ ਪੂਰਾ ਦਿਨ ਐਕਟਿਵ ਹੋ ਕੇ ਕੰਮ ਕਰਦੇ ਹਾਂ। ਊਰਜਾਵਾਨ ਹੋਣ ਕਰਕੇ ਸਾਡੀ ਕੰਮ ਕਰਨ ਦੀ ਸਮਰੱਥਾ ਵੀ ਵਧਦੀ ਹੈ। ਇਸ ਲਈ ਕਟਹਲ ਦਾ ਸੇਵਨ ਕਰਨਾ ਸਾਡੇ ਲਈ ਬਹੁਤ ਫ਼ਾਇਦੇਮੰਦ ਹੈ।