ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਨੂੰ ਰਿਲੀਜ਼ ਹੋਏ ਕਾਫੀ ਸਮਾਂ ਹੋ ਗਿਆ ਹੈ, ਪਰ ਇਸ ਫਿਲਮ 'ਚ ਧਰਮਿੰਦਰ ਅਤੇ ਸ਼ਬਾਨਾ ਆਜ਼ਮੀ ਦੇ ਕਿਸਿੰਗ ਸੀਨ ਦੀ ਚਰਚਾ ਹਾਲੇ ਵੀ ਬਣੀ ਹੋਈ ਹੈ।



ਧਰਮਿੰਦਰ ਨੇ 87 ਸਾਲ ਦੀ ਉਮਰ 'ਚ ਸ਼ਬਾਨਾ ਆਜ਼ਮੀ ਨਾਲ ਇਹ ਸੀਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।



ਇਸ ਫਿਲਮ ਨੂੰ ਲੋਕਾਂ ਦਾ ਕਾਫੀ ਪਿਆਰ ਮਿਲਿਆ ਹੈ। ਫਿਲਮ ਨੂੰ ਆਲੋਚਕਾਂ ਨੇ ਵੀ ਸਰਾਹਿਆ ਸੀ।



ਫਿਲਮ 'ਚ ਰਣਵੀਰ ਸਿੰਘ ਅਤੇ ਆਲੀਆ ਭੱਟ ਦੀ ਸ਼ਾਨਦਾਰ ਕੈਮਿਸਟਰੀ ਸੀ, ਪਰ ਧਰਮਿੰਦਰ ਅਤੇ ਸ਼ਬਾਨਾ ਆਜ਼ਮੀ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।



ਇਸ ਕਿਸਿੰਗ ਸੀਨ 'ਤੇ ਹੇਮਾ ਮਾਲਿਨੀ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਸੀ। ਇਸ ਦੇ ਨਾਲ ਹੀ 74 ਸਾਲ ਦੀ ਉਮਰ 'ਚ ਇਸ ਅਦਾਕਾਰਾ ਨੇ ਖੁਦ ਸਕ੍ਰੀਨ 'ਤੇ ਲਿਪ-ਲਾਕਿੰਗ ਦੀ ਗੱਲ ਕਹੀ ਹੈ।



ਹੇਮਾ ਮਾਲਿਨੀ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੇ ਰਾਕੀ ਅਤੇ ਰਾਣੀ ਕੀ ਪ੍ਰੇਮ ਕਹਾਣੀ ਦੇਖੀ ਹੈ?



ਜਿਸ ਦੇ ਜਵਾਬ 'ਚ ਉਨ੍ਹਾਂ ਕਿਹਾ, 'ਅਜੇ ਤੱਕ ਨਹੀਂ ਦੇਖੀ'।



ਇਸ ਤੋਂ ਬਾਅਦ ਹੇਮਾ ਮਾਲਿਨੀ ਨੂੰ ਪੁੱਛਿਆ ਗਿਆ ਕਿ ਜੇਕਰ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਧਰਮਿੰਦਰ ਦੀ ਭੂਮਿਕਾ ਉਨ੍ਹਾਂ ਨੂੰ ਦਿੱਤੀ ਜਾਂਦੀ ਤਾਂ ਕੀ ਉਹ ਇਸ ਨੂੰ ਸਵੀਕਾਰ ਕਰਨਗੇ?



ਤਾਂ ਇਸ ਦੇ ਜਵਾਬ 'ਚ ਹੇਮਾ ਨੇ ਹੱਸ ਕੇ ਜਵਾਬ ਦਿੱਤਾ, 'ਕਿਉਂ ਨਹੀਂ ਕਰਾਂਗੀ, ਮੈਂ ਬਿਲਕੁਲ ਕਰਾਂਗੀ।



ਜੇ ਇਹ ਚੰਗੀ ਗੱਲ ਹੈ, ਜੇ ਇਹ ਫਿਲਮ ਨਾਲ ਸਬੰਧਤ ਹੈ ਅਤੇ ਫਿਲਮ ਨਾਲ ਮੇਲ ਖਾਂਦੀ ਹੈ, ਤਾਂ ਸ਼ਾਇਦ ਮੈਂ ਕਰ ਸਕਦੀ ਹਾਂ।