ਚਾਹ ਦਾ ਇਤਿਹਾਸ ਬਹੁਤ ਦਿਲਚਸਪ ਹੈ। ਰਿਸ਼ਤਿਆਂ ਵਿੱਚ ਵੀ ਚਾਹ ਨੇ ਥਾਂ ਬਣਾ ਲਈ ਹੈ। ਕਿਸੇ ਦੇ ਘਰ ਜਾ ਕੇ ਚਾਹ ਨਾ ਮਿਲੇ ਤਾਂ ਨਿਰਾਦਰ ਸਮਝਿਆ ਜਾਂਦਾ ਹੈ।



ਲਗਭਗ 80 ਫੀਸਦੀ ਭਾਰਤੀ ਆਪਣੀ ਸਵੇਰ ਦੀ ਸ਼ੁਰੂਆਤ ਗਰਮ ਚਾਹ ਦੇ ਕੱਪ ਨਾਲ ਕਰਦੇ ਹਨ। ਪਰ ਕੀ ਤੁਸੀਂ ਇਸ ਦੇ ਫਾਇਦੇ ਜਾਣਦੇ ਹੋ? ਜੇ ਨਹੀਂ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ...



ਕੈਫੀਨ
ਇਹ ਤਾਜ਼ਗੀ ਪ੍ਰਦਾਨ ਕਰਦੀ ਹੈ।


ਖਣਿਜ
ਚਾਹ 'ਚ ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਮੈਗਨੀਜ਼ ਪਾਏ ਜਾਂਦੇ ਹਨ, ਜੋ ਸਿਹਤ ਲਈ ਲਾਭਦਾਇਕ ਹੁੰਦੇ ਹਨ।


ਵਿਟਾਮਿਨ 'ਸੀ'
ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ ਅਤੇ ਨਾਲ ਹੀ ਮਸੂੜਿਆਂ ਲਈ ਵੀ ਲਾਭਦਾਇਕ ਹੈ।


ਫਲੇਵੋਨਾਈਡਸ
ਇਹ ਕੋਲੈਸਟ੍ਰੋਲ ਦੀ ਮਾਤਰਾ ਨੂੰ ਕਾਬੂ ਕਰਕੇ ਦਿਲ ਸਬੰਧੀ ਰੋਗਾਂ ਨੂੰ ਦੂਰ ਰੱਖਦੇ ਹਨ ਅਤੇ ਬਲੱਡ ਪ੍ਰੈਸ਼ਰ ਨੂੰ ਘੱਟ ਕਰਦੇ ਹਨ।


ਟੈਨਿਨ
ਸਵਾਦ ਨੂੰ ਵਧਾਉਂਦਾ ਹੈ ਅਤੇ ਨਾਲ ਹੀ ਪੇਟ ਲਈ ਵੀ ਲਾਭਦਾਇਕ ਹੈ।


ਫਲੋਰਾਈਡ
ਦੰਦਾਂ ਅਤੇ ਮਸੂੜਿਆਂ ਲਈ ਲਾਭਦਾਇਕ ਹੈ।