Himanshi Khurana-Asim Riaz unfollowed each other: ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਆਪਣੀ ਪੇਸ਼ੇਵਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਖੂਬ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਇਸ ਜੋੜੇ ਦਾ ਬ੍ਰੇਕਅਪ ਹੋਇਆ ਹੈ। ਇਸਦੇ ਨਾਲ ਹੀ ਉਨ੍ਹਾਂ ਆਪਸੀ ਸਹਿਮਤੀ ਨਾਲ ਇਹ ਫੈਸਲਾ ਲੈਂਦੇ ਹੋਏ ਇਸਦੇ ਪਿੱਛੇ ਦੀ ਵਜ੍ਹਾ ਦਾ ਵੀ ਖੁਲਾਸਾ ਕੀਤਾ। ਹਾਲਾਂਕਿ ਦੋਵਾਂ ਵਿਚਾਲੇ ਦੂਰੀ ਬੇਹੱਦ ਵੱਧ ਗਈ ਹੈ। ਹੁਣ 'ਬਿੱਗ ਬੌਸ 13' ਨਾਲ ਲਾਈਮਲਾਈਟ 'ਚ ਆਈ ਇਹ ਜੋੜੀ ਸੋਸ਼ਲ ਮੀਡੀਆ ਤੋਂ ਵੀ ਇੱਕ-ਦੂਜੇ ਤੋਂ ਵੱਖ ਹੋ ਗਈ ਹੈ। ਦਰਅਸਲ, ਹਿਮਾਸ਼ੀ ਖੁਰਾਣਾ ਅਤੇ ਆਸਿਮ ਰਿਆਜ਼ ਨੇ ਇੱਕ-ਦੂਜੇ ਨੂੰ ਇੰਸਟਾਗ੍ਰਾਮ ਤੋਂ ਵੀ ਅਨਫਾਲੋ ਕਰ ਦਿੱਤਾ ਹੈ। ਜਦੋਂ ਪ੍ਰਸ਼ੰਸਕ ਉਨ੍ਹਾਂ ਦੇ ਵਿਆਹ ਦੇ ਸੁਪਨੇ ਦੇਖ ਰਹੇ ਸਨ, ਤਾਂ ਆਸਿਮ ਅਤੇ ਹਿਮਾਂਸ਼ੀ ਨੇ ਇੱਕ ਦੂਜੇ ਨੂੰ ਇੰਸਟਾਗ੍ਰਾਮ 'ਤੇ ਅਨਫਾਲੋ ਕਰ ਦਿੱਤਾ। ਇੰਨਾ ਹੀ ਨਹੀਂ ਦੋਹਾਂ ਨੇ ਇਕੱਠੇ ਆਪਣੀਆਂ ਕਈ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ ਹਨ। ਜੇਕਰ ਤੁਸੀ ਵੀ ਇੰਸਟਾਗ੍ਰਾਮ 'ਤੇ ਆਸਿਮ ਰਿਆਜ਼ ਜਾਂ ਹਿਮਾਂਸ਼ੀ ਖੁਰਾਣਾ ਦੀ ਪ੍ਰੋਫਾਈਲ 'ਤੇ ਜਾਂਦੇ ਹੋ, ਤਾਂ ਤੁਸੀਂ ਨਿਰਾਸ਼ ਹੋ ਸਕਦੇ ਹੋ। ਦੋਵਾਂ ਨੇ ਨਾ ਸਿਰਫ ਇਕ-ਦੂਜੇ ਤੋਂ ਦੂਰੀ ਬਣਾਈ ਰੱਖੀ ਹੈ, ਸਗੋਂ ਗੀਤ ਦੇ ਪੋਸਟਰ ਨੂੰ ਛੱਡ ਕੇ ਬਾਕੀ ਸਾਰੀਆਂ ਇੰਸਟਾਗ੍ਰਾਮ ਪੋਸਟਾਂ ਨੂੰ ਵੀ ਡਿਲੀਟ ਕਰ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਦੋਵਾਂ ਦੇ ਪ੍ਰਸ਼ੰਸਕਾਂ 'ਚ ਡੂੰਘੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ, ਜੋ ਉਨ੍ਹਾਂ ਦੀਆਂ ਤਸਵੀਰਾਂ ਉੱਪਰ ਲਗਾਤਾਰ ਕਮੈਂਟ ਕਰ ਰਹੇ ਹਨ। ਦੱਸ ਦੇਈਏ ਕਿ ਇੱਕ ਵਾਰ ਹਿਮਾਂਸ਼ੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਦਿਲ ਦੇ ਆਕਾਰ ਦੀ ਡਾਇਮੰਡ ਰਿੰਗ ਦੀ ਫੋਟੋ ਸ਼ੇਅਰ ਕੀਤੀ ਸੀ। ਕਿਆਸ ਲਗਾਏ ਜਾ ਰਹੇ ਸੀ ਕਿ ਹਿਮਾਂਸ਼ੀ ਅਤੇ ਆਸਿਮ ਜਲਦ ਹੀ ਵਿਆਹ ਕਰਨਗੇ। ਪਰ ਹੁਣ ਜਿਸ ਤਰ੍ਹਾਂ ਦੋਵਾਂ ਨੇ ਇਕ-ਦੂਜੇ ਤੋਂ ਦੂਰੀ ਬਣਾ ਲਈ ਹੈ, ਉਹ ਪ੍ਰਸ਼ੰਸਕਾਂ ਲਈ ਵੀ ਨਿਰਾਸ਼ਾ ਭਰੀ ਖਬਰ ਹੈ।