Tania Photoshoot: ਪੰਜਾਬੀ ਅਦਾਕਾਰਾ ਤਾਨੀਆ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਹ ਪੰਜਾਬੀ ਸਿਨੇਮਾ ਵਿੱਚ ਨਾ ਸਿਰਫ ਆਪਣੀ ਅਦਾਕਾਰੀ ਬਲਕਿ ਖੂਬਸੂਰਤੀ ਦੇ ਚੱਲਦਿਆਂ ਵੀ ਛਾਈ ਰਹਿੰਦੀ ਹੈ। ਤਾਨੀਆ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ ਜੋ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜਰਿਏ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਰਹਿੰਦੀ ਹੈ। ਅਦਾਕਾਰਾ ਵੱਲੋਂ ਹਾਲ ਹੀ ਵਿੱਚ ਆਪਣੀਆਂ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਤਾਨੀਆ ਫੁੱਲਾਂ ਨਾਲ ਸਜੇ ਇੱਕ ਲਹਿੰਦੇ ਵਿੱਚ ਵਿਖਾਈ ਦੇ ਰਹੀ ਹੈ। ਅਦਾਕਾਰਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਉੱਪਰ ਪ੍ਰਸ਼ੰਸਕ ਵੀ ਆਪਣਾ ਖੂਬ ਪਿਆਰ ਲੁੱਟਾ ਰਹੇ ਹਨ। ਤਾਨੀਆ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਦੇ ਹੋਏ ਕਿਹਾ, ਕੋਈ ਇੰਨਾ ਖੂਬਸੂਰਤ ਕਿਵੇਂ ਹੋ ਸਕਦਾ ਯਾਰ... ਇਸ ਤੋਂ ਇਲਾਵਾ ਫਿਲਮੀ ਸਿਤਾਰਿਆਂ ਨੇ ਨਾਲ-ਨਾਲ ਦਰਸ਼ਕ ਤਸਵੀਰਾਂ ਉੱਪਰ ਲਗਾਤਾਰ ਪਿਆਰ ਦੀ ਬਰਸਾਤ ਕਰ ਰਹੇ ਹਨ। ਦੱਸ ਦੇਈਏ ਕਿ ਤਾਨੀਆ ਨੂੰ ਆਖਰੀ ਵਾਰ ਫਿਲਮ 'ਗੋਡੇ ਗੋਡੇ ਚਾਅ' ਵਿੱਚ ਵੇਖਿਆ ਗਿਆ ਸੀ। ਇਸ ਫਿਲਮ 'ਚ ਤਾਨੀਆ ਨਿੱਕੋ ਦੇ ਕਿਰਦਾਰ ;ਚ ਨਜ਼ਰ ਆਈ ਸੀ। ਉਸ ਨੇ ਆਪਣੀ ਸ਼ਾਨਦਾਰ ਐਕਟਿੰਗ ਤੇ ਮਾਸੂਮੀਅਤ ਨਾਲ ਸਭ ਦਾ ਦਿਲ ਜਿੱਤ ਲਿਆ। ਵਰਕਫਰੰਟ ਦੀ ਗੱਲ ਕਰਿਏ ਤਾਂ ਤਾਨੀਆ ਜਲਦ ਹੀ ਫਿਲਮ ਮਿੱਠੜੇ ਅਤੇ ਪਾਰ ਚਨਾ ਦੇ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਂਦੇ ਹੋਏ ਨਜ਼ਰ ਆਏਗੀ। ਇਨ੍ਹਾਂ ਫਿਲਮਾਂ ਦਾ ਪ੍ਰਸ਼ੰਸਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।