Hina Khan With Broken Leg: ਟੇਲੀਵਿਜ਼ਨ ਅਦਾਕਾਰਾ ਹਿਨਾ ਖਾਨ ਨੇ ਹਾਲ ਹੀ 'ਚ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਲੰਗੜਾ ਕੇ ਤੁਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਹਿਨਾ ਖਾਨ ਲੁਕ-ਛਿਪ ਕੇ ਆਪਣੇ ਘਰ ਜਾਂਦੀ ਨਜ਼ਰ ਆਈ। ਦਰਅਸਲ, ਹਿਨਾ ਖਾਨ ਨੇ ਦੱਸਿਆ ਕਿ ਉਹ ਆਪਣੀ ਮਾਂ ਨੂੰ ਮਿਲਣ ਜਾ ਰਹੀ ਹੈ। ਵੀਡੀਓ 'ਚ ਹਿਨਾ ਖਾਨ ਲੁਕ-ਛਿਪ ਕੇ ਘਰ ਦੇ ਅੰਦਰ ਵੜਦੀ ਹੈ, ਫਿਰ ਕਿਸੇ ਹੋਰ ਜਗ੍ਹਾ ਲੁਕ ਜਾਂਦੀ ਹੈ। ਦਰਵਾਜ਼ੇ ਦੇ ਪਿੱਛੇ ਤੋਂ ਬਾਹਰ ਆ ਕੇ, ਉਹ ਘਰ ਦੇ ਆਲੇ ਦੁਆਲੇ ਵੇਖਦੀ ਹੈ ਕਿ ਕਿਤੇ ਉਸਦੀ ਮਾਂ ਉਸਨੂੰ ਨਾ ਵੇਖ ਲਵੇ। ਫਿਰ ਉਹ ਜਾ ਕੇ ਲਿਵਿੰਗ ਏਰੀਏ ਵਿੱਚ ਬੈਠ ਜਾਂਦੀ ਹੈ। ਹੁਣ ਹਿਨਾ ਖਾਨ ਆਪਣੀ ਮਾਂ ਨੂੰ ਬੁਲਾਉਂਦੀ ਹੈ। ਜਦੋਂ ਹਿਨਾ ਦੀ ਮਾਂ ਅੰਦਰੋਂ ਆਉਂਦੀ ਹੈ ਤਾਂ ਉਹ ਆਪਣੀ ਧੀ ਨੂੰ ਸੋਫੇ 'ਤੇ ਬੈਠੀ ਦੇਖ ਕੇ ਰੋਣ ਲੱਗ ਜਾਂਦੀ ਹੈ। ਉਸਦੀ ਮਾਂ ਹਿਨਾ ਖਾਨ ਨੂੰ ਗਲੇ ਲਗਾ ਕੇ ਰੋਣ ਲੱਗ ਪੈਂਦੀ ਹੈ। ਉਦੋਂ ਹੀ ਹਿਨਾ ਖਾਨ ਆਰਾਮ ਨਾਲ ਬੋਲਦੀ ਹੈ ਮਮਾ, ਮੈਨੂੰ ਦਰਦ ਹੋ ਰਿਹਾ ਹੈ। ਅਜਿਹੇ 'ਚ ਮਾਂ ਹਿਨਾ ਨੂੰ ਦੂਰੋਂ ਦੇਖਦੀ ਹੈ ਅਤੇ ਚਿੰਤਾ ਨਾਲ ਪੁੱਛਦੀ ਹੈ ਕੀ ਹੋਇਆ? ਦੱਸੋਂ ਤਾ ਸਹੀ ਕੀ ਹੋਇਆ ਇਹ ਕਿਵੇਂ ਲੱਗ ਗਈ ਤੈਨੂੰ? ਹਿਨਾ ਖਾਨ ਦੀ ਮਾਂ ਦਾ ਲਹਿਜ਼ਾ ਪੂਰੀ ਤਰ੍ਹਾਂ ਕਸ਼ਮੀਰੀ ਹੈ, ਇਸ ਦੌਰਾਨ ਉਨ੍ਹਾਂ ਦੀ ਆਵਾਜ਼ ਬਹੁਤ ਮਿੱਠੀ ਲੱਗਦੀ ਹੈ। ਹਿਨਾ ਖਾਨ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਅਤੇ ਕੈਪਸ਼ਨ 'ਚ ਲਿਖਿਆ- 'ਮੇਰੀ ਮੰਮੀ ਜਲਦੀ ਸੌਂਦੀ ਹੈ। ਉਨ੍ਹਾਂ ਨੂੰ ਇਹ ਨਹੀਂ ਦੱਸਿਆ ਕਿ ਮੈਂ ਆ ਰਹੀ ਹਾਂ, ਜਦੋਂ ਮੈਂ ਘਰ ਦੇ ਅੰਦਰ ਆਈ ਸੀ 'ਤਾਂ ਰਾਤ ਦੇ 11.30 ਵੱਜ ਚੁੱਕੇ ਸਨ। ਉਨ੍ਹਾਂ ਨੂੰ ਕੋਈ ਪਤਾ ਨਹੀਂ ਸੀ। ਫਿਰ ਸਵੇਰੇ ਤੜਕੇ ਮੈਂ ਉਸਨੂੰ ਸਰਪ੍ਰਾਈਜ਼ ਦਿੱਤਾ।