ਹਾਲ ਹੀ 'ਚ ਹਿਨਾ ਖਾਨ ਨੇ ਬਾਲਕੋਨੀ 'ਚ ਖੜ੍ਹ ਕੇ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ 'ਚ ਅਦਾਕਾਰਾ ਹਿਨਾ ਖਾਨ ਕਾਫੀ ਖੂਬਸੂਰਤ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਹਿਨਾ ਖਾਨ ਦੇ ਰਵਾਇਤੀ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਤਸਵੀਰਾਂ 'ਚ ਹਿਨਾ ਖਾਨ ਬਾਲਕੋਨੀ 'ਚ ਖੜ੍ਹੀ ਖੁੱਲ੍ਹੇ ਅਸਮਾਨ ਵੱਲ ਦੇਖ ਰਹੀ ਹੈ। ਹਿਨਾ ਖਾਨ ਨੇ ਆਪਣੇ ਇਸ ਲੁੱਕ ਨੂੰ ਈਅਰਰਿੰਗਸ, ਮੱਥੇ 'ਤੇ ਛੋਟੀ ਬਿੰਦੀ ਅਤੇ ਅੰਗੂਠੀਆਂ ਨਾਲ ਐਕਸੈਸਰਾਈਜ਼ ਕੀਤਾ। ਇਨ੍ਹਾਂ ਤਸਵੀਰਾਂ 'ਚ ਹਿਨਾ ਖਾਨ ਨੇ ਕੈਮਰੇ 'ਤੇ ਇੱਕ ਤੋਂ ਵਧ ਕੇ ਇੱਕ ਸ਼ਾਨਦਾਰ ਪੋਜ਼ ਦਿੱਤੇ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਹਿਨਾ ਖਾਨ ਨੇ ਕੈਪਸ਼ਨ ਵੀ ਦਿੱਤਾ ਹੈ। ਉਸ ਨੇ ਲਿਖਿਆ- ਮੈ ਤੇਨੂ ਫੇਰ ਮਿਲਾਂਗੀ ਕਿਥੇ, ਕਿਸ ਤਰ੍ਹਾਂ ਪਤਾ ਨਹੀਂ.. ਪਰ ਮੈਂ ਤੇਨੁ ਫੇਰ ਮਿਲਾਂਗੀ। ਹਿਨਾ ਖਾਨ ਦੀਆਂ ਇਨ੍ਹਾਂ ਤਸਵੀਰਾਂ 'ਤੇ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕ ਕਮੈਂਟ ਕਰਦੇ ਨਜ਼ਰ ਆ ਰਹੇ ਹਨ ਹਿਨਾ ਖਾਨ ਦਾ ਇਹ ਰਵਾਇਤੀ ਲੁੱਕ ਕਿਸੇ ਵੀ ਸਮਾਗਮ ਅਤੇ ਪਾਰਟੀ ਲਈ ਪਰਫੈਕਟ ਹੈ।