ਭਾਰਤ 'ਚ ਰੰਗਾਂ ਦਾ ਤਿਉਹਾਰ ਹੋਲੀ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

ਫਿਲਮੀ ਸਿਤਾਰਿਆਂ ਤੋਂ ਲੈ ਕੇ ਆਮ ਲੋਕ ਚਿੱਟੇ ਕੱਪੜੇ ਪਾ ਕੇ ਹੋਲੀ ਖੇਡਣਾ ਪਸੰਦ ਕਰਦੇ ਹਨ।

ਕੀ ਤੁਸੀਂ ਕਦੇ ਸੋਚਿਆ ਹੈ ਕਿ ਹੋਲੀ 'ਤੇ ਚਿੱਟੇ ਕੱਪੜੇ ਪਾਉਣ ਦਾ ਕੀ ਕਾਰਨ ਹੋ ਸਕਦਾ ਹੈ ?

ਭਾਵੇਂ ਕਿ ਹੋਲੀ ਦਾ ਤਿਉਹਾਰ ਵੀ ਹੋਰਨਾਂ ਤਿਉਹਾਰਾਂ ਵਾਂਗ ਖੁਸ਼ੀਆਂ ਲੈ ਕੇ ਆਉਂਦਾ ਹੈ

ਪਰ ਇਸ ਤਿਉਹਾਰ 'ਤੇ ਲੋਕ ਆਪਣੇ ਦੁੱਖ-ਦਰਦ ਭੁਲਾ ਕੇ ਇਕ ਦੂਜੇ ਨੂੰ ਗਲੇ ਲਗਾਉਂਦੇ ਹਨ।

ਰੰਗਾਂ ਦੇ ਇਸ ਤਿਉਹਾਰ 'ਤੇ ਸਫੈਦ ਕੱਪੜਿਆਂ ਦਾ ਵੀ ਆਪਣਾ ਮਹੱਤਵ ਹੈ।

ਸਫੈਦ ਕੱਪੜੇ ਸ਼ਾਂਤੀ ਦਾ ਪ੍ਰਤੀਕ ਹੁੰਦੇ ਹਨ ਅਤੇ ਸਫੈਦ ਰੰਗ 'ਤੇ ਹਰ ਰੰਗ ਚੜ ਜਾਂਦਾ ਹੈ।

ਇਸ ਲਈ ਹੋਲੀ ਦੇ ਤਿਉਹਾਰ 'ਤੇ ਚਿੱਟੇ ਕੱਪੜੇ ਵਿਸ਼ੇਸ਼ ਤੌਰ 'ਤੇ ਪਹਿਨੇ ਜਾਂਦੇ ਹਨ।

ਮਨ 'ਚ ਸ਼ਾਂਤੀ ਅਤੇ ਖੁਸ਼ਹਾਲੀ ਦੇ ਪ੍ਰਤੀਕ ਸਫੈਦ ਕੱਪੜੇ ਪਹਿਨ ਕੇ ਲੋਕ ਹੋਲੀ 'ਤੇ ਸ਼ਾਂਤੀ ਦਾ ਸੰਦੇਸ਼ ਦਿੰਦੇ ਹਨ।


ਸਫੈਦ ਰੰਗ ਨੂੰ ਸਕਾਰਾਤਮਕਤਾ ਫੈਲਾਉਣ ਵਾਲਾ ਰੰਗ ਮੰਨਿਆ ਜਾਂਦਾ ਹੈ। ਲੋਕ ਹੋਲੀ 'ਤੇ ਸਫੇਦ ਰੰਗ ਦੇ ਕੱਪੜੇ ਪਾਉਣਾ ਪਸੰਦ ਕਰਦੇ ਹਨ।