AAP ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਇਤਿਹਾਸਕ ਜਿੱਤ ਦਰਜ ਕੀਤੀ
ਇਸ ਦੇ ਨਾਲ ਹੀ ਭਗਵੰਤ ਮਾਨ ਪੰਜਾਬ ਦੇ 17ਵੇੰ ਮੁੱਖ ਮੰਤਰੀ ਬਣ ਗਏ
ਭਗਵੰਤ ਮਾਨ 'ਆਪ' ਦੀ ਟਿਕਟ 'ਤੇ ਪੰਜਾਬ ਦੀ ਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਲੜੇ ਅਤੇ ਜਿੱਤੇ
ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਦਾਇਰ ਹਲਫਨਾਮੇ ਮੁਤਾਬਕ ਭਗਵੰਤ ਮਾਨ ਕੋਲ 1.97 ਕਰੋੜ ਰੁਪਏ ਦੀ ਜਾਇਦਾਦ ਹੈ
ਮਾਨ ਨੇ ਹਲਫ਼ਨਾਮੇ ਵਿੱਚ ਦੱਸਿਆ ਸੀ ਕਿ ਸਾਲ 2020-21 ਦੌਰਾਨ ਉਨ੍ਹਾਂ ਦੀ ਕੁੱਲ ਕਮਾਈ 18.34 ਲੱਖ ਸੀ
ਭਗਵੰਤ ਕੋਲ ਸੰਗਰੂਰ ਵਿੱਚ 1.12 ਕਰੋੜ ਦੀ ਜਾਈਦਾਦ ਹੈ
ਸੰਗਰੂਰ 'ਚ ਮਾਨ ਕੋਲ 37 ਲੱਖ ਰੁਪਏ ਦੀ ਵਾਹੀਯੋਗ ਜ਼ਮੀਨ ਹੈ, ਜਦਕਿ ਪਟਿਆਲਾ ਵਿੱਚ 37 ਲੱਖ ਰੁਪਏ ਦੀ ਵਪਾਰਕ ਜਾਇਦਾਦ ਹੈ
ਹਲਫ਼ਨਾਮੇ ਅਨੁਸਾਰ ਭਗਵੰਤ ਮਾਨ ਕੋਲ ਸਾਢੇ ਪੰਜ ਲੱਖ ਦੀ ਕੀਮਤ ਦੇ 95 ਗ੍ਰਾਮ ਗਹਿਣੇ, 20 ਹਜ਼ਾਰ ਰੁਪਏ ਦੀ ਇੱਕ ਬੰਦੂਕ ਹੈ