ਸਾਬਕਾ CM ਚੰਨੀ ਨੇ ਨਾਮਜ਼ਦਗੀ ਭਰਨ ਸਮੇਂ ਹਲਫਨਾਮੇ ਵਿੱਚ ਆਪਣੀ ਜਾਇਦਾਦ ਦਾ ਵੇਰਵਾ ਦਿੱਤਾ ਸੀ।

ਆਓ ਜਾਣਦੇ ਹਾਂ ਚੰਨੀ ਕਿੰਨੇ ਅਮੀਰ ਹੈ ਤੇ ਹੁਣ ਕਿੰਨੀ ਦੌਲਤ ਦੇ ਮਾਲਕ ਹਨ।

ਜਿਸ ਵਿੱਚ ਕਾਰ, ਜ਼ਮੀਨ, ਚੱਲ-ਅਚੱਲ ਜਾਇਦਾਦ ਸ਼ਾਮਲ ਹੈ।

ਚੰਨੀ ਨੇ ਹਲਫਨਾਮੇ 'ਚ ਆਪਣੀ ਕੁੱਲ ਜਾਇਦਾਦ 9.44 ਕਰੋੜ ਰੁਪਏ ਦੱਸੀ ਸੀ।

ਚੰਨੀ ਕੋਲ 2.62 ਕਰੋੜ ਦੀ ਚੱਲ ਅਤੇ 6.82 ਕਰੋੜ ਦੀ ਅਚੱਲ ਜਾਇਦਾਦ ਹੈ।

ਚੰਨੀ ਕੋਲ ਮੁਹਾਲੀ ਤੇ ਰੂਪ ਨਗਰ ਵਿੱਚ ਵਾਹੀਯੋਗ, ਗੈਰ-ਖੇਤੀਬਾੜੀ ਤੇ ਵਪਾਰਕ ਜ਼ਮੀਨ ਹੈ।

ਚੰਨੀ ਕੋਲ ਇੱਕ ਟੋਇਟਾ ਫਾਰਚੂਨਰ ਅਤੇ ਇੱਕ SUV ਕਾਰ ਹੈ।


ਜਿਸ ਦੀ ਕੀਮਤ 32.57 ਲੱਖ ਰੁਪਏ ਹੈ। ਉਸ ਦੀ ਪਤਨੀ ਕੋਲ 45.99 ਰੁਪਏ ਦੀ ਕਾਰ ਹੈ।

ਚੰਨੀ ਅਤੇ ਉਨ੍ਹਾਂ ਦੀ ਪਤਨੀ 'ਤੇ 88.35 ਲੱਖ ਰੁਪਏ ਦਾ ਕਰਜ਼ਾ ਹੈ, ਜਿਸ 'ਚ ਕਾਰ ਦਾ ਕਰਜ਼ਾ ਵੀ ਸ਼ਾਮਲ ਹੈ।

ਚੰਨੀ ਨੇ ਦੱਸਿਆ ਸੀ ਕਿ ਉਹ ਇਕ ਕਾਰੋਬਾਰੀ ਹੈ, ਜਿਸ ਦੀ ਕਮਾਈ 27.84 ਲੱਖ ਰੁਪਏ ਪ੍ਰਤੀ ਮਹੀਨਾ ਹੈ।