ਹਾਲੀਵੁੱਡ ਅਦਾਕਾਰਾ ਤੇ ‘ਫਰੈਂਡਸ’ ਫੇਮ ਜੈਨੀਫਰ ਐਨੀਸਟਨ ਦੇ ਪਿਤਾ ਅਤੇ ਅਦਾਕਾਰ ਜੌਹਨ ਐਂਥਨੀ ਐਨੀਸਟਨ ਦਾ ਦਿਹਾਂਤ ਹੋ ਗਿਆ ਹੈ

ਜੈਨੀਫਰ ਨੇ ਦੁਨੀਆ ਦੇ ਮਸ਼ਹੂਰ ਟੀਵੀ ਸ਼ੋਅ 'ਫ੍ਰੈਂਡਜ਼' 'ਚ ਰੇਚਲ ਗ੍ਰੀਨ ਦਾ ਕਿਰਦਾਰ ਨਿਭਾਇਆ ਸੀ।

ਜੈਨੀਫਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੇ ਪਿਤਾ ਨਾਲ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਪਿਤਾ 11 ਨਵੰਬਰ ਨੂੰ ਦੁਨੀਆ ਨੂੰ ਅਲਵਿਦਾ ਆਖ ਗਏ ਸੀ

ਉਨ੍ਹਾਂ ਨੇ ਮਰਹੂਮ ਪਿਤਾ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਇੱਕ ਭਾਵੁਕ ਪੋਸਟ ਵੀ ਲਿਖੀ।

ਆਪਣੀ ਪੋਸਟ ਵਿੱਚ, ਉਸਨੇ ਆਪਣੇ ਪਿਤਾ ਦੇ ਦਿਹਾਂਤ 'ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਉਹ ਆਪਣੇ ਪਿਤਾ ਨੂੰ ਆਖਰੀ ਦਮ ਤੱਕ ਪਿਆਰ ਕਰਦੀ ਰਹੇਗੀ।

ਜੈਨੀਫਰ ਐਨੀਸਟਨ ਨੇ ਲਿਖਿਆ, ਪਿਆਰੇ ਪਾਪਾ... ਜੌਨ ਐਂਥਨੀ ਐਨੀਸਟਨ। ਤੁਸੀਂ ਉਨ੍ਹਾਂ ਸਾਰੇ ਪਿਆਰੇ ਇਨਸਾਨਾਂ ਵਿੱਚੋਂ ਇੱਕ ਸੀ, ਜਿਨ੍ਹਾਂ ਨੂੰ ਮੈਂ ਜਾਣਦੀ ਹਾਂ

ਮੈਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਸ ਸੰਸਾਰ ਦੀਆਂ ਦੁੱਖ ਤਕਲੀਫ਼ਾਂ ਤੋਂ ਮੁਕਤ ਹੋ ਕੇ ਹਮੇਸ਼ਾ ਲਈ ਸਵਰਗ ਚਲੇ ਗਏ ਹੋ।

ਤੁਸੀਂ ਸਵਰਗ ਜਾਣ ਲਈ ਬੇਹੱਦ ਪਿਆਰੀ ਤੇ ਲੱਕੀ ਤਰੀਕ 11/11 ਚੁਣੀ। ਤੁਹਾਡੀ ਟਾਇਮਿੰਗ ਹਮੇਸ਼ਾ ਹੀ ਪਰਫੈਕਟ ਰਹੀ ਹੈ।

ਇਹ ਨੰਬਰ 11/11 ਹਮੇਸ਼ਾ ਤੋਂ ਮੇਰੀ ਜ਼ਿੰਦਗੀ ‘ਚ ਬਹੁਤ ਹੀ ਅਹਿਮ ਤੇ ਖਾਸ ਰਿਹਾ ਹੈ।

ਜੈਨੀਫਰ ਐਨੀਸਟਨ ਨੇ ਅੱਗੇ ਲਿਖਿਆ, ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਅੰਤ ਤੱਕ ਪਿਆਰ ਕਰਾਂਗੀ। ਉਨ੍ਹਾਂ ਨੇ ਆਪਣੇ ਇਮੋਸ਼ਨਲ ਨੋਟ ਵਿੱਚ ਹਾਰਟਬ੍ਰੇਕ ਇਮੋਜੀ ਵੀ ਸ਼ਾਮਲ ਕੀਤਾ