ਪੰਜਾਬੀ ਗੀਤਾਂ ‘ਚ ਗੰਨ ਕਲਚਰ ਪ੍ਰਮੋਟ ਕਰਨ ਦੀ ਗੱਲ ਹੋਵੇ ਤਾਂ ਸਭ ਤੋਂ ਪਹਿਲਾਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਨਾਂ ਲਿਆ ਜਾਵੇਗਾ। ਸਿੱਧੂ ਮੂਸੇਵਾਲਾ ਨੇ ‘ਸੰਜੂ’ ਗਾਣੇ ‘ਚ ਜੰਮ ਕੇ ਗੰਨ ਕਲਚਰ ਪ੍ਰਮੋਟ ਕੀਤਾ, ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਖਿਲਾਫ਼ ਮਾਮਲਾ ਵੀ ਦਰਜ ਹੋਇਆ ਸੀ।
ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਕਰਨ ਔਜਲਾ ਵੀ ਗੰਨ ਕਲਚਰ ਪ੍ਰਮੋਟ ਕਰਨ ‘ਚ ਕੋਈ ਕਸਰ ਨਹੀਂ ਛੱਡਦੇ। ‘ਚਿੱਟਾ ਕੁੜਤਾ’, ‘ਗੈਂਗਸਟਾ’, ‘ਡੋਂਟ ਲੁੱਕ’ ਵਰਗੇ ਗਾਣਿਆਂ ‘ਚ ਗੰਨ ਕਲਚਰ ਤੇ ਖੂਬ ਖਰਾਬਾ ਤੇ ਗੁੰਡੇ ਬਦਮਾਸ਼ੀ ਨੂੰ ਪ੍ਰਮੋਟ ਕਰਦੇ ਨਜ਼ਰ ਆਉਂਦੇ ਹਨ।
ਦਿਲਜੀਤ ਦੋਸਾਂਝ ਦਾ ਹਨੀ ਸਿੰਘ ਨਾਲ ‘ਗੋਲੀਆਂ’ ਨਾਂ ਦਾ ਇੱਕ ਗਾਣਾ ਆਇਆ ਸੀ, ਜਿਸ ਵਿੱਚ ਉਹ ਕਹਿੰਦੇ ਨਜ਼ਰ ਆਉਂਦੇ ਹਨ ‘ਮਿੱਤਰਾਂ ਨੂੰ ਸ਼ੌਕ ਗੋਲੀਆਂ ਚਲਾਉਣ ਦਾ’।
ਐਮੀ ਵਿਰਕ ਨੇ ‘ਖੱਬੀ ਸੀਟ’ ਗਾਣੇ ‘ਚ ਬੰਦੂਕ ਦਾ ਜ਼ਿਕਰ ਕੀਤਾ ਹੈ।
ਗਿੱਪੀ ਗਰੇਵਾਲ ਦਾ ਨਾਂ ਵੀ ਉਨ੍ਹਾਂ ਗਾਇਕਾਂ ‘ਚ ਸ਼ਾਮਲ ਹੈ, ਜਿਨ੍ਹਾਂ ਨੇ ਕਦੇ ਨਾ ਕਦੇ ਆਪਣੇ ਗੀਤਾਂ ‘ਚ ਗੰਨ ਕਲਚਰ ਨੂੰ ਪ੍ਰਮੋਟ ਕੀਤਾ ਹੈ। ‘ਹਥਿਆਰ’, ਤੇ ‘ਵੈਲਪੁਣਾ’ ਵਰਗੇ ਗੀਤਾਂ ‘ਚ ਗੰਨ ਕਲਚਰ ਪ੍ਰਮੋਟ ਕਰਦੇ ਨਜ਼ਰ ਆ ਰਹੇ ਹਨ।
ਪਰਮੀਸ਼ ਵਰਮਾ ਨੇ ਭਾਵੇਂ ਆਪ ਗੋਲੀ-ਬੰਦੂਕਾਂ ਵਾਲੇ ਗਾਣੇ ਨਹੀਂ ਗਾਏ, ਪਰ ਉਹ ਦਿਲਪ੍ਰੀਤ ਢਿੱਲੋਂ ਦੇ ਗਾਣੇ ‘ਗਲੌਕ’ ‘ਚ ਗੰਨ ਕਲਚਰ ਨੂੰ ਪ੍ਰਮੋਟ ਕਰਦੇ ਨਜ਼ਰ ਆਏ ਸੀ।
ਮਨਕੀਰਤ ਔਲਖ ਵੀ ਗੰਨ ਕਲਚਰ ਪ੍ਰਮੋਟ ਕਰਨ ਤੋਂ ਪਿੱਛੇ ਨਹੀਂ ਹਨ। ਉਨ੍ਹਾਂ ਨੇ ‘ਜੱਜ’, ‘ਪਾਪੀ ਮੁੰਡੇ’, ‘ਦੋ ਰਫਲਾਂ’, ‘8 ਰਫਲਾਂ’, ‘ਜੇਲ੍ਹ 2’ ‘ਵੈਲ’ ਤੇ ‘ਗੈਂਗ ਲੈਂਡ’ ਵਰਗੇ ਗੀਤਾਂ ‘ਚ ਗੰਨ ਕਲਚਰ ਪ੍ਰਮੋਟ ਕੀਤਾ ਹੈ।
ਬੱਬੂ ਮਾਨ ਦਾ ਇਹ ਗਾਣਾ ਜ਼ਬਰਦਸਤ ਹਿੱਟ ਹੋਇਅ ਸੀ, ਜਿਸ ਵਿੱਚ ਉਹ ਕਹਿੰਦੇ ਨਜ਼ਰ ਆਉਂਦੇ ਹਨ ‘ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ’। ਇਸ ਤੋਂ ਇਲਾਵਾ ‘ਕਬਜ਼ਾ’ ਵੀ ਉਨ੍ਹਾਂ ਦੇ ਹਿੱਟ ਗੀਤਾਂ ‘ਚੋਂ ਇੱਕ ਰਿਹਾ ਹੈ। ਉਨ੍ਹਾਂ ਨੇ ਆਪਣੇ ਗੀਤਾਂ ‘ਚ ਜੰਮ ਕੇ ਗੰਨ ਕਲਚਰ ਪ੍ਰਮੋਟ ਕੀਤਾ।
ਜੈਜ਼ੀ ਬੀ ਨੇ ਯੋ ਯੋ ਹਨੀ ਸਿੰਘ ਨਾਲ ਇੱਕ ਗਾਣਾ ਕੱਢਿਆ ਸੀ ‘ਦਿਸ ਪਾਰਟੀ ਗੈਟਿੰਗ ਹੌਟ’, ਜਿਸ ਵਿੱਚ ਉਹ ਗੰਨ ਕਲਚਰ ਪ੍ਰਮੋਟ ਕਰਦੇ ਨਜ਼ਰ ਆਉਂਦੇ ਹਨ।
ਗੈਰੀ ਸੰਧੂ ‘ਇਲਲੀਗਲ ਵੈਪਨ’, ‘ਫੀਲਿੰਗਾਂ’ ਗਾਣਿਆਂ ‘ਚ ਗੰਨ ਕਲਚਰ ਪ੍ਰਮੋਟ ਕੀਤਾ ਹੈ।