ਬ੍ਰਿਟਨੀ ਸਪੀਅਰਸ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। ਗਾਇਕਾ ਇੱਕ ਗੰਭੀਰ ਤੇ ਲਾਇਲਾਜ ਬੀਮਾਰੀ ਨਾਲ ਜੂਝ ਰਹੀ ਹੈ।
ਇਸ ਦਾ ਖੁਲਾਸਾ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਕੀਤਾ ਹੈ। ਇਸ ਬੀਮਾਰੀ ਕਰਕੇ ਗਾਇਕਾ ਦੇ ਸਰੀਰ ਦੀਆਂ ਨਸਾਂ ਡੈਮੇਜ ਯਾਨਿ ਖਤਮ ਹੋ ਰਹੀਆਂ ਹਨ। ਫਿਲਹਾਲ ਇਸ ਬੀਮਾਰੀ ਨੇ ਬ੍ਰਿਟਨੀ ਦੇ ਸਰੀਰ ਦੇ ਸੱਜੇ ਹਿੱਸੇ 'ਤੇ ਹਮਲਾ ਕੀਤਾ ਹੈ।
ਚਿੰਤਾ ਦੀ ਗੱਲ ਹੈ ਕਿ ਇਹ ਇਕ ਲਾਇਲਾਜ ਬੀਮਾਰੀ ਹੈ, ਜਿਸ ਦਾ ਜ਼ਿਕਰ ਕਰਦੇ ਹੋਏ ਬ੍ਰਿਟਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਲੰਬੀ ਚੌੜੀ ਪੋਸਟ ਸ਼ੇਅਰ ਕੀਤੀ ਹੈ। ਜਿਵੇਂ ਹੀ ਬ੍ਰਿਟਨੀ ਨੂੰ ਆਪਣੀ ਬੀਮਾਰੀ ਬਾਰੇ ਪਤਾ ਲੱਗਾ, ਉਦੋਂ ਤੋਂ ਹੀ ਉਹ ਹੋਰ ਜ਼ਿਆਦਾ ਡਾਂਸ ਕਰਨ ਲੱਗੀ ਹੈ।
ਉਨ੍ਹਾਂ ਨੇ ਲਿਖਿਆ, 'ਮੈਂ ਇਸ ਸਮੇਂ ਡਾਂਸ ਕਰ ਰਹੀ ਹਾਂ, ਹਾਂ, ਮੇਰੇ ਸਰੀਰ ਦੇ ਸੱਜੇ ਹਿੱਸੇ ਦੀ ਨਰਵ (ਨਸਾਂ) ਡੈਮੇਜ ਹੋ ਗਈ ਹੈ। ਮੈਨੂੰ ਲਗਦਾ ਹੈ ਕਿ ਰੱਬ ਤੋਂ ਇਲਾਵਾ ਕੋਈ ਮੇਰਾ ਇਲਾਜ ਨਹੀਂ ਕਰ ਸਕਦਾ।
ਜਦੋਂ ਮੈਨੂ ਲੱਗਿਆ ਕਿ ਹੁਣ ਸਭ ਖਤਮ ਹੋ ਗਿਆ, ਉਦੋਂ ਪਰਮਾਤਮਾ ਨੇ ਮੇਰੇ ਤੇ ਮੇਹਰ ਕੀਤੀ। ਉਨ੍ਹਾਂ ਦੀ ਕਿਰਪਾ ਨਾਲ ਮੈਂ ਡਾਂਸ ਕਰ ਪਾ ਰਹੀ ਹਾਂ।
ਗਾਇਾ ਨੇ ਦੱਸਿਆ ਕਿ ਕਈ ਵਾਰ ਨਸਾਂ ਨੂੰ ਨੁਕਸਾਨ ਹੁੰਦਾ ਹੈ ਜਦੋਂ ਆਕਸੀਜਨ ਤੁਹਾਡੇ ਦਿਮਾਗ ਤੱਕ ਸਹੀ ਢੰਗ ਨਾਲ ਨਹੀਂ ਪਹੁੰਚ ਪਾਉਂਦੀ, ਤੁਹਾਡਾ ਦਿਮਾਗ ਲਗਭਗ ਬੰਦ ਹੋ ਜਾਂਦਾ ਹੈ, ਨਸਾਂ ਦੇ ਨੁਕਸਾਨ ਕਾਰਨ ਸਰੀਰ ਦੇ ਹਿੱਸੇ ਸੁੰਨ ਹੋਣੇ ਸ਼ੁਰੂ ਹੋ ਜਾਂਦੇ ਹਨ।
ਇਸ ਪੋਸਟ ਵਿੱਚ, ਉਨ੍ਹਾਂ ਨੇ ਅੱਗੇ ਕਿਹਾ, 'ਮੈਂ ਹਫ਼ਤੇ ਵਿੱਚ 3 ਵਾਰ ਉੱਠ ਪਾਉਂਦੀ ਹਾਂ। ਮੇਰੇ ਹੱਥ ਪੂਰੀ ਤਰ੍ਹਾਂ ਸੁੰਨ ਹੋ ਜਾਂਦੇ ਹਨ। ਇਸ ਕਾਰਨ ਸਰੀਰ ਦਾ ਸੱਜਾ ਪਾਸਾ ਮੈਨੂੰ ਸੁਈ ਵਾਂਗ ਚੁਭਦਾ ਹੈ।
ਉਨ੍ਹਾਂ ਨੇ ਕਿਹਾ, 'ਮਜ਼ੇਦਾਰ ਗੱਲ ਇਹ ਹੈ ਕਿ ਜਦੋਂ ਮੈਂ ਡਾਂਸ ਕਰਦੀ ਹਾਂ ਤਾਂ ਮੈਨੂੰ ਦਰਦ ਨਹੀਂ ਹੁੰਦਾ। ਲੱਗਦਾ ਹੈ ਕਿ ਮੇਰਾ ਮਨ ਬਚਪਨ ਵਿੱਚ ਹੀ ਕਿਤੇ ਗੁਆਚ ਗਿਆ ਹੈ। ਮੈਂ ਪਹਿਲਾਂ ਚੱਲ ਫਿਰ ਪਾਉਂਦੀ ਸੀ, ਹੁਣ ਭਾਵੇਂ ਇਹ ਨਹੀਂ ਹੋ ਰਿਹਾ
ਪਰ ਸੱਚਮੁੱਚ ਪਰਮਾਤਮਾ ਤੋਂ ਮਿਲੀ ਤਾਕਤ ਦਾ ਅਹਿਸਾਸ ਹੁੰਦਾ ਹੈ ਅਤੇ ਆਖਰਕਾਰ ਮੈਨੂੰ ਉਹ ਇਲਾਜ ਮਿਲਿਆ, ਜਿਸ ਨਾਲ ਮੈਨੂੰ ਗਲੇ ਤੋਂ ਲੈਕੇ ਦਿਮਾਗ਼ ਤੱਕ ਆਕਸੀਜਨ ਪਹੁੰਚਣ ਦਾ ਪਤਾ ਲੱਗਦਾ ਹੈ।
ਮੈਂ ਪ੍ਰਭੂ ਯਿਸੂ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਦੀ ਵਜ੍ਹਾ ਕਰਕੇ ਮੈਂ ਸਾਹ ਲੈ ਪਾ ਰਹੀ ਹਾਂ। ਹਾਂ ਮੈਂ ਜ਼ਿੰਦਾ ਮਹਿਸੂਸ ਕਰਦੀ ਹਾਂ।