ਕੋਰੋਨਾ ਇਨਫੈਕਸ਼ਨ ਕਾਰਨ ਘਰੋਂ ਬਾਹਰ ਨਿਕਲਣਾ ਵੀ ਖ਼ਤਰਨਾਕ ਹੈ। ਵਾਇਰਸ ਫੈਲਣ ਦੇ ਖਤਰੇ ਦੇ ਵਿਚਕਾਰ ਹੋਮ ਵਰਕਆਊਟ (Home workout) ਕਸਰਤ ਸਭ ਤੋਂ ਵਧੀਆ ਤਰੀਕਾ ਹੈ। ਹਾਵਰਡ ਯੂਨੀਵਰਸਿਟੀ ਦੇ ਮੁਤਾਬਕ ਰੋਜ਼ਾਨਾ ਕਸਰਤ ਕਰਨ ਨਾਲ ਇਮਿਊਨਿਟੀ ਵਧਾਉਣ 'ਚ ਮਦਦ ਮਿਲਦੀ ਹੈ। ਜੇਕਰ ਤੁਸੀਂ ਚਾਹੋ ਤਾਂ ਘਰ 'ਚ ਵੀ ਕੁਝ ਕਸਰਤ ਕਰਕੇ ਇਮਿਊਨ ਸਿਸਟਮ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਇਹ ਕਸਰਤ ਸਵੇਰੇ ਜਾਂ ਸ਼ਾਮ ਨੂੰ ਕਰਨੀ ਹੈ। ਰੱਸੀ ਕੁੱਦਣਾ ਸਭ ਤੋਂ ਆਸਾਨ ਕਸਰਤ ਹੈ, ਜੋ ਘਰ ਦੀ ਛੱਤ 'ਤੇ ਜਾਂ ਖਾਲੀ ਹਾਲ ਵਿਚ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਪੁਸ਼ ਅੱਪ ਨੂੰ ਕੋਈ ਵੀ ਆਦਮੀ ਅਤੇ ਔਰਤ ਕਰ ਸਕਦਾ ਹੈ। ਇਸ ਨਾਲ ਛਾਤੀ, ਮੋਢਿਆਂ, ਬਾਹਾਂ, ਪੇਟ ਆਦਿ 'ਤੇ ਖਿਚਾਅ ਆਉਂਦਾ ਹੈ। ਬਰਪੀ ਇੱਕ ਬਹੁਤ ਹੀ ਵਧੀਆ ਸਰੀਰ ਦੇ ਭਾਰ ਵਾਲੀ ਕਸਰਤ ਹੈ, ਜਿਸ ਨੂੰ ਸਰੀਰ ਦੇ ਭਾਰ ਦੇ ਨਾਲ ਕਰਨਾ ਪੈਂਦਾ ਹੈ। ਪੁੱਲ ਅੱਪ ਨੂੰ ਘਰ, ਕਮਰੇ, ਹਾਲ ਦੀ ਉੱਚੀ ਰੇਲਿੰਗ ਨੂੰ ਫੜ ਕੇ ਜਾਂ ਗੇਟ ਦੇ ਉੱਪਰ ਛੱਤ ਵਾਲੇ ਹਿੱਸੇ ਨੂੰ ਫੜ੍ਹ ਕੇ ਕਸਰਤ ਕੀਤੀ ਜਾ ਸਕਦੀ ਹੈ।