ਭਾਰਤੀ ਗਾਇਕੀ 'ਚ 'ਪੌਪ' ਲਿਆਉਣ ਵਾਲੇ ਬਾਦਸ਼ਾਹ ਯੋ ਯੋ ਹਨੀ ਸਿੰਘ ਦਾ ਪੂਰਾ ਦੇਸ਼ ਫੈਨ ਹੈ।



ਪ੍ਰਸ਼ੰਸਕਾਂ ਨੂੰ 'ਅੰਗਰੇਜੀ ਬੀਟ' ਸਿਖਾਉਣ ਵਾਲੇ ਹਨੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਬਾਲੀਵੁੱਡ ਫਿਲਮਾਂ ਨੂੰ ਵੀ ਅਜਿਹੀ 'ਲਵ ਡੋਜ਼' ਦਿੱਤੀ ਕਿ ਹਰ ਕੋਈ ਉਸ ਦੀ ਗਾਇਕੀ ਦਾ ਕਾਇਲ ਹੋ ਗਿਆ।



ਉਂਜ, ਤੇਜ਼ੀ ਨਾਲ ਸਫ਼ਲਤਾ ਦਾ ਸਵਾਦ ਚੱਖਣ ਵਾਲੇ ਹਨੀ ਸਿੰਘ ਨੇ 'ਚਾਰ ਬੋਤਲ ਵੋਡਕਾ' ਦੇ 'ਛੋਟੇ-ਛੋਟੇ ਪੈਗ' ਇਸ ਤਰ੍ਹਾਂ ਲਾਏ ਕਿ ਹੌਲੀ-ਹੌਲੀ ਇਸ 'ਦੇਸੀ ਕਲਾਕਾਰ' ਦੀ ਕਲਾਕਾਰੀ ਫਿੱਕੀ ਪੈ ਗਈ।



ਇਸ ਦੇ ਨਾਲ ਹੀ ਇਹ ਮਸ਼ਹੂਰ ਗਾਇਕ 'ਸਨੀ ਸੰਨੀ' ਕਰਦੇ ਹੋਏ ਕਿਧਰੇ ਲਾਪਤਾ ਹੋ ਗਿਆ।



ਦਰਅਸਲ, ਵਿਵਾਦਾਂ ਅਤੇ ਨਸ਼ੇ ਦੇ ਕਾਰਨ ਹਨੀ ਸਿੰਘ ਨੂੰ ਲੰਬੇ ਸਮੇਂ ਤੱਕ ਇੰਡਸਟਰੀ ਤੋਂ ਬਾਹਰ ਰਹਿਣਾ ਪਿਆ ਸੀ।



ਹਨੀ ਪਾਜੀ ਅੱਜ (15 ਮਾਰਚ) ਆਪਣਾ ਜਨਮਦਿਨ ਮਨਾ ਰਿਹਾ ਹੈ। ਆਓ ਤੁਹਾਨੂੰ ਮਸ਼ਹੂਰ ਗਾਇਕ ਦੀ ਜ਼ਿੰਦਗੀ ਦੇ ਕੁਝ ਵਿਵਾਦਾਂ ਤੋਂ ਜਾਣੂ ਕਰਵਾਉਂਦੇ ਹਾਂ...



ਇਕ ਤੋਂ ਬਾਅਦ ਇਕ ਹਿੱਟ ਫਿਲਮਾਂ ਦੇ ਕੇ ਸਫਲਤਾ ਦੀ ਪੌੜੀ ਚੜ੍ਹਨ ਵਾਲੇ ਯੋ ਯੋ ਹਨੀ ਸਿੰਘ ਨੇ ਬਾਲੀਵੁੱਡ 'ਚ ਕਈ ਗੀਤ ਗਾਏ,



ਪਰ ਕਿੰਗ ਖਾਨ ਯਾਨੀ ਸ਼ਾਹਰੁਖ ਨਾਲ ਉਨ੍ਹਾਂ ਦੇ 'ਲੁੰਗੀ ਡਾਂਸ' ਨੂੰ ਕੌਣ ਭੁੱਲ ਸਕਦਾ ਹੈ।



ਬਾਦਸ਼ਾਹ ਨਾਲ 'ਮਖਨਾ ਮਖਨਾ' ਕਰਦੇ ਸਮੇਂ ਹਨੀ ਪਾਜੀ ਆਪਣੀ ਸੀਮਾ ਨੂੰ ਭੁੱਲ ਗਏ ਅਤੇ ਇਕ ਦਿਨ ਉਨ੍ਹਾਂ ਨੇ ਅਜਿਹਾ ਕੁਝ ਕੀਤਾ, ਜਿਸ ਤੋਂ ਬਾਅਦ ਸ਼ਾਹਰੁਖ ਨਾਲ ਉਨ੍ਹਾਂ ਦੀ ਦੋਸਤੀ ਦਾ ਬ੍ਰੇਕਅੱਪ ਹੋਇਆ।



ਹਨੀ ਸਿੰਘ ਨੇ ਸ਼ਾਹਰੁਖ ਨੂੰ ਕੁਝ ਕਿਹਾ, ਜਿਸ ਨੂੰ ਸੁਣ ਕੇ ਕਿੰਗ ਖਾਨ ਆਪਣਾ ਆਪਾ ਖੋਹ ਬੈਠੇ ਤੇ ਹਨੀ ਸਿੰਘ ਨੂੰ ਜ਼ੋਰਦਾਰ ਥੱਪੜ ਮਾਰ ਦਿੱਤਾ।