ਜਾਵੇਦ ਅਖਤਰ ਬਾਲੀਵੁੱਡ ਦੇ ਬਹੁਤ ਮਸ਼ਹੂਰ ਗੀਤਕਾਰ ਹਨ। ਹਾਲ ਹੀ ਵਿੱਚ, ਗੀਤਕਾਰ ਨੇ ਆਪਣੀ ਪਤਨੀ ਸ਼ਬਾਨਾ ਆਜ਼ਮੀ ਨਾਲ ਮਿਲ ਕੇ ਗਾਇਕ ਸਤਿੰਦਰ ਸਰਤਾਜ ਦੀ ਉਰਦੂ ਕਵਤਿਾ ਐਲਬਮ 'ਸ਼ਾਇਰਾਨਾ-ਸਰਤਾਜ' ਲਾਂਚ ਕੀਤੀ ਇਸ ਦੌਰਾਨ ਜਾਵੇਦ ਅਖਤਰ ਨੇ ਉਰਦੂ ਭਾਸ਼ਾ ਦੀ ਮਹੱਤਤਾ ਅਤੇ ਇਸ ਦੇ ਪਿਛਲੇ ਵਿਕਾਸ ਅਤੇ ਪ੍ਰਮੁੱਖਤਾ ਵਿੱਚ ਪੰਜਾਬ ਦੀ ਭੂਮਿਕਾ ਬਾਰੇ ਗੱਲ ਕੀਤੀ। ਉਨ੍ਹਾਂ ਇਸ ਸਮਾਗਮ ਵਿੱਚ ਇਹ ਵੀ ਕਿਹਾ ਕਿ ਉਰਦੂ ਪਾਕਿਸਤਾਨ ਜਾਂ ਮਿਸਰ ਦੀ ਨਹੀਂ, ‘ਹਿੰਦੁਸਤਾਨ’ ਦੀ ਹੈ। ਉੱਘੇ ਗੀਤਕਾਰ ਅਤੇ ਲੇਖਕ ਨੇ ਪੰਜਾਬ ਵਿੱਚੋਂ ਲਗਭਗ ਅਲੋਪ ਹੋ ਚੁੱਕੀ 'ਉਰਦੂ' ਭਾਸ਼ਾ ਵਿੱਚ ਕਵਿਤਾ ਬਾਰੇ ਗੱਲ ਕੀਤੀ ਅਤੇ ਇਸ ਨੂੰ ਜਿਉਂਦਾ ਰੱਖਣ ਲਈ ਡਾ: ਸਤਿੰਦਰ ਸਰਤਾਜ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਜਾਵੇਦ ਨੇ ਕਿਹਾ, ਉਰਦੂ ਕਿਸੇ ਹੋਰ ਥਾਂ ਤੋਂ ਨਹੀਂ ਆਈ ਹੈ। ਇਹ ਸਾਡੀ ਆਪਣੀ ਭਾਸ਼ਾ ਹੈ। ਇਹ ਭਾਰਤ ਤੋਂ ਬਾਹਰ ਨਹੀਂ ਬੋਲੀ ਜਾਂਦੀ। ਪਾਕਿਸਤਾਨ ਵੀ ਭਾਰਤ ਦੀ ਵੰਡ ਤੋਂ ਬਾਅਦ ਹੋਂਦ ਵਿੱਚ ਆਇਆ ਸੀ, ਪਹਿਲਾਂ ਇਹ ਸਿਰਫ਼ ਭਾਰਤ ਦਾ ਹਿੱਸਾ ਸੀ। ਇਸ ਲਈ ਇਹ ਭਾਸ਼ਾ ਭਾਰਤ ਤੋਂ ਬਾਹਰ ਨਹੀਂ ਬੋਲੀ ਜਾਂਦੀ... ਉਨ੍ਹਾਂ ਕਿਹਾ, “ਪੰਜਾਬ ਦਾ ਉਰਦੂ ਲਈ ਬਹੁਤ ਵੱਡਾ ਯੋਗਦਾਨ ਹੈ ਅਤੇ ਇਹ ਭਾਰਤ ਦੀ ਭਾਸ਼ਾ ਹੈ! ਪਰ ਤੁਸੀਂ ਇਹ ਭਾਸ਼ਾ ਕਿਉਂ ਛੱਡ ਦਿੱਤੀ? ਵੰਡ ਦੇ ਕਾਰਨ? ਪਾਕਿਸਤਾਨ ਕਰਕੇ? ਉਰਦੂ ਵੱਲ ਧਿਆਨ ਦੇਣਾ ਚਾਹੀਦਾ ਹੈ। ਪਹਿਲਾਂ ਸਿਰਫ਼ ਹਿੰਦੁਸਤਾਨ ਸੀ- ਬਾਅਦ ਵਿਚ ਪਾਕਿਸਤਾਨ ਹਿੰਦੁਸਤਾਨ ਤੋਂ ਵੱਖ ਹੋ ਗਿਆ। ਹੁਣ ਪਾਕਿਸਤਾਨ ਨੇ ਕਿਹਾ ਹੈ ਕਿ ਕਸ਼ਮੀਰ ਸਾਡਾ ਹੈ। ਕੀ ਤੁਸੀਂ ਅਜਿਹਾ ਮੰਨੋਗੇ? ਮੈਨੂੰ ਨਹੀਂ ਲਗਦਾ'!