ਮਸ਼ਹੂਰ ਪੰਜਾਬੀ ਗਾਇਕ ਅਤੇ ਰੈਪਰ ਹਨੀ ਸਿੰਘ ਨੂੰ ਲੈ ਕੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ।



ਖਬਰਾਂ ਮੁਤਾਬਕ ਗਾਇਕ ਨੂੰ ਗੈਂਗਸਟਰ ਗੋਲਡੀ ਬਰਾੜ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਜੋ ਇਸ ਸਮੇਂ ਕੈਨੇਡਾ ਵਿੱਚ ਹੈ।



ਗੋਲਡੀ ਨੇ ਹਨੀ ਸਿੰਘ ਨੂੰ ਧਮਕੀ ਭਰਿਆ ਵਾਇਸ ਨੋਟ ਭੇਜਿਆ ਹੈ। ਜਿਸ ਤੋਂ ਬਾਅਦ ਸਿੰਗਰ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵਿੱਚ ਇਸ ਦੀ ਸ਼ਿਕਾਇਤ ਕੀਤੀ ਹੈ।



ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਹਨੀ ਸਿੰਘ ਨੇ ਦੱਸਿਆ ਕਿ ਕੈਨੇਡਾ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਉਸ ਨੂੰ ਵੌਇਸ ਨੋਟ ਭੇਜਿਆ ਹੈ।



ਜਿਸ ਵਿੱਚ ਉਸ ਨੇ ਗਾਇਕ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਹਨੀ ਸਿੰਘ ਨੇ ਉਹ ਵੌਇਸ ਨੋਟ ਪੁਲਿਸ ਨੂੰ ਦਿੱਤਾ ਹੈ।



ਦੂਜੇ ਪਾਸੇ ਸਿੰਗਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਤੁਰੰਤ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।



ਦੱਸ ਦੇਈਏ ਕਿ ਗੋਲਡੀ ਬਰਾੜ ਉਹੀ ਗੈਂਗਸਟਰ ਹੈ। ਜਿਸਦਾ ਨਾਮ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸਾਹਮਣੇ ਆਇਆ ਸੀ।



ਰਿਪੋਰਟਾਂ ਮੁਤਾਬਕ ਗੋਲਡੀ ਨੇ ਸਿੱਧੂ ਨੂੰ ਮਾਰਨ ਲਈ ਲਾਰੇਂਸ ਬਿਸ਼ਨੋਈ ਵਰਗੇ ਖਤਰਨਾਕ ਗੈਂਗਸਟਰਾਂ ਨਾਲ ਮਿਲ ਕੇ ਸਾਜ਼ਿਸ਼ ਰਚੀ ਸੀ।



ਗੋਲਡੀ ਬਰਾੜ ਇਨ੍ਹੀਂ ਦਿਨੀਂ ਕੈਨੇਡਾ ਵਿੱਚ ਹੈ। ਜਿਸ ਦੇ ਖਿਲਾਫ NIA ਨੇ UAPA ਤਹਿਤ ਮਾਮਲਾ ਦਰਜ ਕਰ ਲਿਆ ਹੈ।



ਹਨੀ ਸਿੰਘ ਦੀ ਗੱਲ ਕਰੀਏ ਤਾਂ ਇਸ ਗਾਇਕ ਨੇ ਕੁਝ ਸਮਾਂ ਪਹਿਲਾਂ ਹੀ ਇੰਡਸਟਰੀ 'ਚ ਵਾਪਸੀ ਕੀਤੀ ਹੈ। ਦਰਅਸਲ, ਹਨੀ ਨੇ ਡਿਪ੍ਰੈਸ਼ਨ ਕਾਰਨ ਕਾਫੀ ਸਮੇਂ ਤੋਂ ਆਪਣੇ ਕੰਮ ਤੋਂ ਦੂਰੀ ਬਣਾ ਲਈ ਸੀ