ਸਟੈਪ 1.

2 ਤੋਂ 2.25 ਕੱਪ ਕਰੀਮ (25% ਤੋਂ 50% ਫੈਟ), ¼ ਕੱਪ ਦੁੱਧ, ½ ਕੱਪ ਕੋਕੋ ਪਾਊਡਰ, ½ ਕੱਪ ਗਾੜਾ ਦੁੱਧ ਅਤੇ ½ ਕੱਪ ਟਾਈਟ ਬਰਾਊਨ ਸ਼ੂਗਰ

ਸਟੈਪ 2.

ਹੁਣ ਇੱਕ ਪੈਨ ਵਿੱਚ ਦੁੱਧ ਲਓ ਅਤੇ ਬਰਾਊਨ ਸ਼ੂਗਰ ਪਾਉ।ਇਸ ਪੈਨ ਨੂੰ ਚੁੱਲ੍ਹੇ 'ਤੇ ਘੱਟ ਅੱਗ 'ਤੇ ਰੱਖੋ ਅਤੇ ਚੱਮਚ ਨਾਲ ਹਿਲਾਓ

ਸਟੈਪ 3.

ਇੱਕ ਵਾਰ ਜਦੋਂ ਸਾਰੀ ਖੰਡ ਘੁਲ ਜਾਏ, ਤਾਂ ਪੈਨ ਨੂੰ ਹੇਠਾਂ ਰੱਖੋ ਅਤੇ ਇਸ ਵਿੱਚ ਕੋਕੋ ਪਾਊਡਰ ਮਿਲਾਓ

ਸਟੈਪ 4.

ਇਸ 'ਚ ਗਾੜਾ ਦੁੱਧ ਅਤੇ 1 ਚਮਚਾ ਵਨੀਲਾ ਐਕਸਟਰੈਕਟ ਸ਼ਾਮਲ ਕਰੋ, ਇਸ ਮਿਸ਼ਰਣ ਨੂੰ ਕਮਰੇ ਦੇ ਤਾਪਮਾਨ ਤੇ ਠੰਡਾ ਹੋਣ ਦਿਓ

ਸਟੈਪ 5.

ਠੰਢੀ ਕਰੀਮ ਨੂੰ ਇੱਕ ਸਟੈਂਡ ਮਿਕਸਰ ਵਿੱਚ ਲਓ ਅਤੇ ਇਸ ਨੂੰ ਤੇਜ਼ ਰਫ਼ਤਾਰ 'ਤੇ ਮਿਕਸ ਕਰੋ,ਜਦੋਂ ਤੱਕ ਸਖਤ ਨਾ ਹੋ ਜਾਏ

ਸਟੈਪ 6.

ਇਸ ਵਿੱਚ ਚਾਕਲੇਟ ਮਿਕਸਚਰ ਸ਼ਾਮਲ ਕਰੋ, ਅਤੇ ਅਰਾਮ ਨਾਲ ਹਿਲਾਓ ਤਾਂ ਕਿ ਇਹ ਚਾਕੇਲਟ ਪੂਰੀ ਤਰ੍ਹਾਂ ਮਿਕਸ ਨਾ ਹੋਵੇ

ਸਟੈਪ 7.

ਹੌਲੀ-ਹੌਲੀ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ

ਸਟੈਪ 8.

ਹੁਣ ਇੱਕ ਡੱਬੇ ਜਾਂ ਭਾਂਡੇ ਵਿੱਚ ਆਈਸ ਕਰੀਮ ਮਿਸ਼ਰਣ ਪਾਓ

ਸਟੈਪ 9.

ਢੱਕਣ ਨੂੰ ਕੱਸ ਕੇ ਬੰਦ ਕਰੋ ਅਤੇ ਆਈਸ ਕਰੀਮ ਦੇ ਡੱਬੇ ਨੂੰ ਫ੍ਰੀਜ਼ਰ ਵਿੱਚ ਰੱਖੋ। 8 ਤੋਂ 9 ਘੰਟੇ ਜਾਂ ਰਾਤ ਭਰ ਫ੍ਰੀਜ਼ ਹੋਣ ਦਿਓ

ਸਟੈਪ 10.

ਪਰੋਸਣ ਤੋਂ ਪਹਿਲਾਂ, ਫ੍ਰੀਜ਼ਰ ਤੋਂ ਆਈਸ ਕਰੀਮ ਬਾਕਸ ਨੂੰ ਬਾਹਰ ਕੱਢੋ ਅਤੇ ਇਸਨੂੰ ਕੁਝ ਮਿੰਟਾਂ ਲਈ ਕਮਰੇ ਦੇ ਤਾਪਮਾਨ ਤੇ ਆਉਣ ਦਿਓ