ਅੱਜ ਦੇ ਡਿਜੀਟਲ ਯੁੱਗ ਵਿੱਚ, ਮਾਪਿਆਂ ਲਈ ਆਪਣੇ ਬੱਚਿਆਂ ਨੂੰ ਸਕ੍ਰੀਨ ਤੋਂ ਦੂਰ ਰੱਖਣਾ ਬਹੁਤ ਮੁਸ਼ਕਲ ਹੁੰਦਾ ਜਾ ਰਿਹਾ ਹੈ। ਡਿਜੀਟਲ ਤਕਨਾਲੋਜੀ ਦੀ ਨੇੜਤਾ ਦਿਨੋ-ਦਿਨ ਵੱਧ ਰਹੀ ਹੈ।



ਸਮਾਰਟਫੋਨ ਦੀ ਲਤ ਤੁਹਾਡੇ ਬੱਚੇ ਦੀ ਮਾਨਸਿਕ ਸਿਹਤ, ਸਮਾਜਿਕ ਰਿਸ਼ਤਿਆਂ, ਸਕੂਲ ਦੀ ਕਾਰਗੁਜ਼ਾਰੀ ਅਤੇ ਨੀਂਦ ਦੀਆਂ ਆਦਤਾਂ 'ਤੇ ਮਾੜਾ ਪ੍ਰਭਾਵ ਪਾ ਸਕਦੀ ਹੈ।



ਹਰ ਘਰ ਵਿੱਚ ਹੁਣ ਦੋ ਤੋਂ ਤਿੰਨ ਸਮਾਰਟ ਡਿਵਾਈਸ ਹਨ। ਆਨਲਾਈਨ ਸੰਸਾਰ ਬਹੁਤ ਹੀ ਨਸ਼ੇੜੀ ਹੈ ਅਤੇ ਬੱਚੇ ਦੇ ਸਮੁੱਚੇ ਵਿਕਾਸ 'ਤੇ ਮਾੜਾ ਪ੍ਰਭਾਵ ਪਾ ਸਕਦਾ ਹੈ।



2 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਨੂੰ ਪ੍ਰਤੀ ਦਿਨ ਇੱਕ ਘੰਟੇ ਤੋਂ ਵੱਧ ਦਾ ਸਕ੍ਰੀਨ ਸਮਾਂ ਨਹੀਂ ਦਿੱਤਾ ਜਾਣਾ ਚਾਹੀਦਾ ਹੈ।



ਅੱਜ-ਕੱਲ੍ਹ ਮਾਤਾ-ਪਿਤਾ ਦੋਵੇਂ ਹੀ ਕੰਮ 'ਚ ਰੁੱਝੇ ਰਹਿੰਦੇ ਨੇ। ਇਸ ਲਈ ਉਹ ਆਪਣੇ ਬੱਚਿਆਂ ਨੂੰ ਜ਼ਿਆਦਾ ਸਮਾਂ ਨਹੀਂ ਦਿੰਦੇ।



ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਮਾਂ ਦੇਣਾ ਚਾਹੀਦਾ ਹੈ। ਉਨ੍ਹਾਂ ਨਾਲ ਗੱਲਬਾਤ ਕਰਨਾ ਤੇ ਖੇਡਣਾ ਚਾਹੀਦਾ ਹੈ।



ਬੱਚਿਆਂ ਨੂੰ ਘਰ ਤੋਂ ਬਾਹਰ ਲੈ ਜਾਓ ਜਿਵੇਂ ਕਿ ਪਾਰਕ ਜਾਂ ਕੋਈ ਗੇਮ ਖੇਡੋ।



ਬੱਚਿਆਂ ਨੂੰ ਘਰ ਵਿੱਚ ਰਚਨਾਤਮਕ ਸ਼ਿਲਪਕਾਰੀ, ਡਰਾਇੰਗ ਜਾਂ ਹੋਰ ਗਤੀਵਿਧੀਆਂ ਵਿੱਚ ਸ਼ਾਮਲ ਕਰੋ।



ਛੁੱਟੀ ਵਾਲੇ ਦਿਨ, ਬੱਚਿਆਂ ਨੂੰ ਆਪਣੇ ਕੰਮ ਜਿਵੇਂ ਬੈਗ, ਜੁੱਤੀਆਂ ਤੇ ਹੋਰ ਚੀਜ਼ਾਂ ਦੀ ਸਫਾਈ ਕਰਨਾ ਸਿਖਾਓ।



ਕੋਸ਼ਿਸ਼ ਕਰੋ ਕਿ ਜਦੋਂ ਤੁਹਾਡਾ ਬੱਚਾ ਸੌਂ ਜਾਵੇ ਤਾਂ ਉਸ ਦਾ ਫ਼ੋਨ ਉਸਦੇ ਬੈੱਡਰੂਮ ਵਿੱਚ ਨਾ ਰੱਖੋ।



Thanks for Reading. UP NEXT

ਇੱਕ ਨਹੀਂ ਕਈ ਬਿਮਾਰੀਆਂ ਵਿੱਚ ਫਾਇਦੇਮੰਦ ਕਾਲੀ ਮਿਰਚ

View next story