ਬਹੁਤ ਸਾਰੇ ਲੋਕਾਂ ਲਈ Sugar Craving ਇੱਕ ਗੰਭੀਰ ਸਮੱਸਿਆ ਹੋ ਸਕਦੀ ਹੈ। ਮਿੱਠੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਮੋਟਾਪਾ ਅਤੇ ਹੋਰ ਗੰਭੀਰ ਬਿਮਾਰੀਆਂ ਹੋ ਸਕਦੀਆਂ ਨੇ। ਅਜਿਹੇ 'ਚ, ਤੁਸੀਂ ਮਿੱਠਾ ਘੱਟ ਕਰਨ ਲਈ ਆਪਣੀ ਖੁਰਾਕ 'ਚ ਕੁਝ ਭੋਜਨ ਸ਼ਾਮਲ ਕਰ ਸਕਦੇ ਹੋ। ਜੋ ਤੁਹਾਡੀ ਸਿਹਤ ਲਈ ਵੀ ਫਾਇਦੇਮੰਦ ਹੋਣਗੇ। ਆਓ ਜਾਣਦੇ ਹਾਂ ਇਨ੍ਹਾਂ Foods ਬਾਰੇ ਜੋ ਤੁਹਾਡਾ ਮਿੱਠਾ ਕੰਟਰੋਲ ਕਰ ਸਕਦੇ ਹਨ।... ਖਜੂਰ ਖਜੂਰ ਸੁੱਕੇ ਮੇਵੇ ਦੀ ਇੱਕ ਕਿਸਮ ਹੈ ਜੋ ਮਿੱਠੀ ਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਹ ਫਾਈਬਰ, ਪੋਟਾਸ਼ੀਅਮ, ਆਇਰਨ ਤੇ ਹੋਰ ਗੁਣਾਂ ਨਾਲ ਭਰਪੂਰ ਹੁੰਦੀ ਹੈ। ਦਹੀਂ ਦਹੀਂ 'ਚ ਪ੍ਰੋਟੀਨ ਤੇ ਕੈਲਸ਼ੀਅਮ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਨਾਲ ਵੀ Cravings ਘੱਟ ਹੋ ਜਾਂਦੀਆਂ ਹਨ। ਸਮੂਦੀ ਜਦੋਂ ਤੁਹਾਨੂੰ ਸ਼ੂਗਰ ਦੀ ਲਾਲਸਾ ਹੁੰਦੀ ਹੈ ਤਾਂ ਸ਼ੇਕ ਅਤੇ ਸਮੂਦੀ ਇੱਕ ਵਧੀਆ ਵਿਕਲਪ ਹਨ। ਤੁਸੀਂ ਇਸਨੂੰ ਆਪਣੇ ਮਨਪਸੰਦ ਫਲਾਂ ਨਾਲ ਬਣਾ ਸਕਦੇ ਹੋ, ਪਰ ਇਸ ਵਿੱਚ ਵਾਧੂ ਖੰਡ ਨਾ ਪਾਓ। Chia Seeds ਦਾ ਸੇਵਨ ਕਰੋ Chia Seeds ਨੂੰ ਤੁਸੀਂ ਕਈ ਤਰੀਕਿਆਂ ਨਾਲ ਡਾਈਟ 'ਚ ਸ਼ਾਮਲ ਕਰ ਸਕਦੇ ਹੋ। ਤੁਸੀਂ ਚਾਹੋ ਤਾਂ ਇਸ ਦਾ ਸੇਵਨ ਸਲਾਦ 'ਚ ਜਾਂ ਫਿਰ ਕਸਟਾਰਡ 'ਚ ਮਿਲਾ ਕੇ ਕਰ ਸਕਦੇ ਹੋ। ਜੇਕਰ ਤੁਸੀਂ ਮਿਠਾਈਆਂ ਖਾਣ ਦੇ ਸ਼ੌਕੀਨ ਹੋ ਤਾਂ ਮੌਸਮੀ ਫਲਾਂ ਦਾ ਸੇਵਨ ਕਰਕੇ Cravings ਨੂੰ ਘੱਟ ਕਰ ਸਕਦੇ ਹੋ। ਜਿਵੇਂ ਕਿ ਚੀਕੂ, ਕੇਲਾ, ਸੇਬ, ਅਨਾਨਾਸ, ਨਾਸ਼ਪਾਤੀ।