Without passport travel: ਕਿਸੇ ਵੀ ਦੂਜੇ ਮੁਲਕ ਵਿੱਚ ਜਾਣ ਲਈ ਪਾਸਪੋਰਟ ਦੀ ਜ਼ਰੂਰਤ ਹੁੰਦੀ ਹੈ। ਵਿਦੇਸ਼ ਵਿੱਚ ਆਪਣੇ ਆਪ ਨੂੰ ਕਿਸੇ ਦੇਸ਼ ਦੇ ਕਾਨੂੰਨੀ ਨਾਗਰਿਕ ਵਜੋਂ ਸਾਬਤ ਕਰਨ ਲਈ ਪਾਸਪੋਰਟ ਜ਼ਰੂਰੀ ਹੈ।
ABP Sanjha

Without passport travel: ਕਿਸੇ ਵੀ ਦੂਜੇ ਮੁਲਕ ਵਿੱਚ ਜਾਣ ਲਈ ਪਾਸਪੋਰਟ ਦੀ ਜ਼ਰੂਰਤ ਹੁੰਦੀ ਹੈ। ਵਿਦੇਸ਼ ਵਿੱਚ ਆਪਣੇ ਆਪ ਨੂੰ ਕਿਸੇ ਦੇਸ਼ ਦੇ ਕਾਨੂੰਨੀ ਨਾਗਰਿਕ ਵਜੋਂ ਸਾਬਤ ਕਰਨ ਲਈ ਪਾਸਪੋਰਟ ਜ਼ਰੂਰੀ ਹੈ।

ਪਾਸਪੋਰਟ ਸਰਕਾਰ ਦੁਆਰਾ ਜਾਰੀ ਕੀਤਾ ਜਾਂਦਾ ਹੈ ਤੇ ਇਹ ਅਜਿਹਾ ਦਸਤਾਵੇਜ਼ ਹੈ ਜੋ ਪੂਰੀ ਦੁਨੀਆ ਵਿੱਚ ਤੁਹਾਡੀ ਪਛਾਣ ਦੱਸਦਾ ਹੈ।
ABP Sanjha

ਪਾਸਪੋਰਟ ਸਰਕਾਰ ਦੁਆਰਾ ਜਾਰੀ ਕੀਤਾ ਜਾਂਦਾ ਹੈ ਤੇ ਇਹ ਅਜਿਹਾ ਦਸਤਾਵੇਜ਼ ਹੈ ਜੋ ਪੂਰੀ ਦੁਨੀਆ ਵਿੱਚ ਤੁਹਾਡੀ ਪਛਾਣ ਦੱਸਦਾ ਹੈ।

ਭਾਵ ਤੁਸੀਂ ਇਸ ਤੋਂ ਬਿਨਾਂ ਵਿਦੇਸ਼ ਜਾਣ ਬਾਰੇ ਸੋਚ ਵੀ ਨਹੀਂ ਸਕਦੇ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੁਨੀਆ ਵਿੱਚ ਤਿੰਨ ਅਜਿਹੇ ਲੋਕ ਹਨ ਜੋ ਬਿਨਾਂ ਪਾਸਪੋਰਟ ਦੇ ਕਿਸੇ ਵੀ ਦੇਸ਼ ਵਿੱਚ ਜਾ ਸਕਦੇ ਹਨ ਤੇ ਉਨ੍ਹਾਂ ਨੂੰ ਕੋਈ ਵੀ ਨਹੀਂ ਰੋਕਦਾ। ਆਓ ਅੱਜ ਤੁਹਾਨੂੰ ਦੁਨੀਆ ਦੇ ਉਨ੍ਹਾਂ ਤਿੰਨ ਵੱਡੇ ਲੋਕਾਂ ਬਾਰੇ ਦੱਸਦੇ ਹਾਂ....

ਇਨ੍ਹਾਂ ਤਿੰਨ ਖਾਸ ਲੋਕਾਂ 'ਚ ਪਹਿਲਾ ਨਾਂ ਬ੍ਰਿਟੇਨ ਦੇ ਕਿੰਗ ਚਾਰਲਸ ਦਾ ਹੈ।
ABP Sanjha

ਇਨ੍ਹਾਂ ਤਿੰਨ ਖਾਸ ਲੋਕਾਂ 'ਚ ਪਹਿਲਾ ਨਾਂ ਬ੍ਰਿਟੇਨ ਦੇ ਕਿੰਗ ਚਾਰਲਸ ਦਾ ਹੈ।

ABP Sanjha

ਮਹਾਰਾਣੀ ਐਲਿਜ਼ਾਬੈਥ ਦੀ ਮੌਤ ਤੋਂ ਬਾਅਦ ਚਾਰਲਸ ਬਰਤਾਨੀਆ ਦੇ ਰਾਜਾ ਬਣ ਗਏ ਤੇ ਕਿੰਗ ਬਣਦਿਆਂ ਹੀ ਚਾਰਲਸ ਦੇ ਸਕੱਤਰ ਨੇ ਆਪਣੇ ਦੇਸ਼ ਦੇ ਵਿਦੇਸ਼ ਮੰਤਰਾਲਿਆਂ ਦੇ ਨਾਲ-ਨਾਲ ਦੁਨੀਆ ਭਰ ਦੇ ਵਿਦੇਸ਼ ਮੰਤਰਾਲਿਆਂ ਨੂੰ ਸੂਚਿਤ ਕੀਤਾ ਕਿ ਚਾਰਲਸ ਹੁਣ ਬ੍ਰਿਟੇਨ ਦੇ ਕਿੰਗ ਬਣ ਗਏ ਹਨ।

ABP Sanjha

ਇਸ ਲਈ ਹਰੇਕ ਨੂੰ ਉਨ੍ਹਾਂ ਦੇ ਪੂਰੇ ਪ੍ਰੋਟੋਕੋਲ ਦਾ ਧਿਆਨ ਰੱਖਣਾ ਹੋਵੇਗਾ ਤੇ ਉਨ੍ਹਾਂ ਨੂੰ ਬਿਨਾਂ ਕਿਸੇ ਰੋਕ-ਟੋਕ ਤੋਂ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।

ABP Sanjha

ਜਾਪਾਨ ਦੇ ਸਮਰਾਟ ਤੇ ਉਨ੍ਹਾਂ ਦੀ ਪਤਨੀ : ਜਾਪਾਨ ਦੇ ਸਮਰਾਟ ਤੇ ਉਨ੍ਹਾਂ ਦੀ ਪਤਨੀ ਨੂੰ ਇਹ ਵਿਸ਼ੇਸ਼ ਅਧਿਕਾਰ ਹੈ ਕਿ ਉਹ ਬਿਨਾਂ ਪਾਸਪੋਰਟ ਦੇ ਕਿਸੇ ਵੀ ਦੇਸ਼ ਵਿੱਚ ਦਾਖਲ ਹੋ ਸਕਦੇ ਹਨ।

ABP Sanjha

ਸਵਾਲ ਖੜ੍ਹਾ ਹੁੰਦਾ ਹੈ ਕਿ ਆਖਰ ਉਨ੍ਹਾਂ ਨੂੰ ਇਹ ਸਨਮਾਨ ਕਿਉਂ ਮਿਲਿਆ? ਦਰਅਸਲ, ਜਾਪਾਨ ਦੇ ਡਿਪਲੋਮੈਟਿਕ ਰਿਕਾਰਡ ਦੱਸਦੇ ਹਨ ਕਿ ਉਨ੍ਹਾਂ ਦੇ ਵਿਦੇਸ਼ ਮੰਤਰਾਲੇ ਨੇ ਸਾਲ 1971 ਤੋਂ ਆਪਣੇ ਸਮਰਾਟ ਤੇ ਉਨ੍ਹਾਂ ਦੀ ਪਤਨੀ ਲਈ ਇਹ ਵਿਸ਼ੇਸ਼ ਵਿਵਸਥਾ ਸ਼ੁਰੂ ਕੀਤੀ ਸੀ ਤੇ ਇਹ ਉਦੋਂ ਤੋਂ ਜਾਰੀ ਹੈ।

ABP Sanjha

ਦਰਅਸਲ ਹੁੰਦਾ ਤਾਂ ਇਹ ਹੈ ਕਿ ਜਦੋਂ ਵੀ ਜਾਪਾਨ ਦੇ ਸਮਰਾਟ ਤੇ ਉਨ੍ਹਾਂ ਦੀ ਪਤਨੀ ਕਿਸੇ ਵੀ ਦੇਸ਼ ਦਾ ਦੌਰਾ ਕਰਨਾ ਚਾਹੁੰਦੇ ਹਨ, ਤਾਂ ਉਸ ਤੋਂ ਪਹਿਲਾਂ ਜਾਪਾਨ ਦੇ ਵਿਦੇਸ਼ ਮੰਤਰਾਲੇ ਦੁਆਰਾ ਉਸ ਦੇਸ਼ ਦੇ ਵਿਦੇਸ਼ ਮੰਤਰਾਲੇ ਨੂੰ ਇੱਕ ਪੱਤਰ ਭੇਜਿਆ ਜਾਂਦਾ ਹੈ।

ਉਸ ਵਿੱਚ ਲਿਖਿਆ ਹੁੰਦਾ ਹੈ ਕਿ ਇਸ ਪੱਤਰ ਨੂੰ ਜਾਪਾਨ ਦੇ ਸਮਰਾਟ ਤੇ ਉਨ੍ਹਾਂ ਦੀ ਪਤਨੀ ਦਾ ਪਾਸਪੋਰਟ ਮੰਨਿਆ ਜਾਵੇ। ਇਸ ਦੇ ਆਧਾਰ ‘ਤੇ ਉਨ੍ਹਾਂ ਨੂੰ ਦੇਸ਼ ਵਿੱਚ ਸਨਮਾਨ ਨਾਲ ਐਂਟਰੀ ਦਿੱਤੀ ਜਾਵੇ।

ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ : ਦਰਅਸਲ, ਜਦੋਂ ਵੀ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਕਿਸੇ ਹੋਰ ਦੇਸ਼ ਦੇ ਦੌਰੇ 'ਤੇ ਜਾਂਦਾ ਹੈ, ਤਾਂ ਉਹ ਆਪਣੇ ਨਾਲ ਡਿਪਲੋਮੈਟਿਕ ਪਾਸਪੋਰਟ ਰੱਖਦਾ ਹੈ

ਇਸ ਦੇ ਬਾਵਜੂਦ ਮੇਜ਼ਬਾਨ ਦੇਸ਼ ਉਸ ਨੂੰ ਪੂਰੀ ਆਜ਼ਾਦੀ ਦਿੰਦਾ ਹੈ ਕਿ ਉਹ ਆਪਣਾ ਪਾਸਪੋਰਟ ਦਿਖਾਏ ਬਿਨਾਂ ਇਸ ਦੇਸ਼ ਵਿੱਚ ਦਾਖਲ ਹੋ ਸਕਦਾ ਹੈ।

ਪ੍ਰੋਟੋਕੋਲ ਤਹਿਤ ਸਾਰੇ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਸਕਦੇ ਹਨ। ਇਸ ਦੌਰਾਨ ਮੇਜ਼ਬਾਨ ਦੇਸ਼ ਦਾ ਕੋਈ ਵੀ ਅਧਿਕਾਰੀ ਉਸ ਤੋਂ ਪਾਸਪੋਰਟ ਨਹੀਂ ਮੰਗਦਾ। ਇਹ ਦਰਜਾ ਭਾਰਤ ਵਿੱਚ ਪ੍ਰਧਾਨ ਮੰਤਰੀ, ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਨੂੰ ਵੀ ਹਾਸਲ ਹੈ।