ਜੀਰਾ ਸਿਰਫ ਸਵਾਦ ਤੇ ਲਾਜਵਾਬ ਖੂਸ਼ਬੂ ਵਾਲੇ ਮਸਾਲੇ ਦੇ ਰੂਪ ਵਿਚ ਹੀ ਨਹੀਂ, ਬਲਕਿ ਹੋਰ ਕਈ ਗੁਣਾਂ ਨਾਲ ਵੀ ਭਰਪੂਰ ਹੈ। ਇਸ ਤੋਂ ਸਿਹਤ ਸਬੰਧੀ ਹੋਰ ਕਈ ਲਾਭ ਵੀ ਮਿਲਦੇ ਹਨ।



ਜੀਰਾ ਸਿਰਫ ਮਸਾਲਾ ਹੀ ਨਹੀਂ, ਬਲਕਿ ਵਜ਼ਨ ਘੱਟ ਕਰਨ ਦੇ ਨਾਲ-ਨਾਲ ਇਹ ਬਹੁਤ ਸਾਰੀਆਂ ਹੋਰ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ।



ਜਿਵੇਂ ਕੋਲੈਸਟ੍ਰੋਲ, ਹਾਰਟ ਅਟੈਕ, ਖੂਨ ਦੀ ਕਮੀ, ਪਾਚਨ ਤੰਤਰ ਦੀ ਗੜਬੜੀ, ਗੈਸ ਆਦਿ ਨੂੰ ਠੀਕ ਕਰਦਾ ਹੈ। ਰੋਜ਼ਾਨਾ ਜੀਰੇ ਦੀ ਵਰਤੋਂ ਭੋਜਨ ਪਕਾਉਂਦੇ ਸਮੇਂ ਜ਼ਰੂਰ ਕਰੋ।



ਹਾਰਟ ਦੇ ਮਰੀਜ਼ ਲਈ ਵੀ ਬੇਹੱਦ ਫਾਇਦੇਮੰਦ ਹੈ ਜੀਰਾ। ਜੀਰਾ ਕੋਲੈਸਟ੍ਰੋਲ ਨੂੰ ਕੰਟਰੋਲ ਕਰਦਾ ਹੈ।



ਜੀਰੇ 'ਚ ਮੌਜੂਦ ਵਿਟਾਮਿਨਾਂ ਨਾਲ ਚਮੜੀ ਸਬੰਧੀ ਇਨਫੈਕਸ਼ਨ ਤੋਂ ਬਚਾਅ ਹੁੰਦਾ ਹੈ।



ਜੀਰੇ ਦੀ 15 ਦਿਨ ਲਗਾਤਾਰ ਵਰਤੋਂ ਕਰਕੇ ਭਾਰ ਘੱਟ ਕੀਤਾ ਜਾ ਸਕਦਾ ਹੈ।



ਪਹਿਲਾ ਨੁਸਖਾ:
ਇਕ ਗਿਲਾਸ ਪਾਣੀ 'ਚ ਦੋ ਚਮਚ ਜੀਰਾ ਭਿਉਂ ਕੇ ਰਾਤ ਭਰ ਲਈ ਰੱਖ ਦਿਓ। ਸਵੇਰੇ ਇਸਨੂੰ ਉਬਾਲ ਲਓ ਤੇ ਗਰਮ-ਗਰਮ ਚਾਹ ਦੀ ਤਰ੍ਹਾਂ ਪੀਓ। ਰੋਜ਼ਾਨਾ ਵਰਤੋਂ ਨਾਲ ਵਾਧੂ ਚਰਬੀ ਸਰੀਰ ਤੋਂ ਬਾਹਰ ਨਿਕਲ ਜਾਂਦੀ ਹੈ।


ਦੂਸਰਾ ਨੁਸਖਾ:
5 ਗ੍ਰਾਮ ਦਹੀਂ 'ਚ ਇਕ ਚਮਚ ਜੀਰਾ ਪਾਊਡਰ ਮਿਲਾ ਕੇ ਜੇ ਇਸ ਦੀ ਰੋਜ਼ਾਨਾ ਵਰਤੋਂ ਕੀਤੀ ਜਾਵੇ ਤਾਂ ਭਾਰ ਜ਼ਰੂਰ ਘੱਟ ਹੋਵੇਗਾ।


ਤੀਸਰਾ ਨੁਸਖਾ:
3 ਗ੍ਰਾਮ ਜੀਰਾ ਪਾਊਡਰ ਨੂੰ ਪਾਣੀ ਵਿਚ ਮਿਲਾਓ। ਇਸ ਵਿਚ ਕੁਝ ਬੂੰਦਾਂ ਸ਼ਹਿਦ ਵੀ ਪਾਓ। ਫਿਰ ਇਸ ਨੂੰ ਪੀਓ। ਵੈਜੀਟੇਬਲ ਯਾਨੀ ਸਬਜ਼ੀਆਂ ਦੀ ਵਰਤੋਂ ਨਾਲ ਸੂਪ ਬਣਾਓ।