ਹਿਮਾਂਸ਼ੀ ਖੁਰਾਣਾ ਪੰਜਾਬੀ ਇੰਡਸਟਰੀ ਦੀ ਮਾਡਲ ਰਹੀ ਹੈ। ਉਹ ਬਿੱਗ ਬੌਸ 13 ਤੋਂ ਬਾਅਦ ਪੂਰੇ ਦੇਸ਼ 'ਚ ਪ੍ਰਸਿੱਧ ਹੋਈ ਸੀ। ਹਾਲ ਹੀ 'ਚ ਹਿਮਾਂਸ਼ੀ ਖੁਰਾਣਾ ਕਾਫੀ ਜ਼ਿਆਦਾ ਸੁਰਖੀਆਂ 'ਚ ਰਹੀ ਸੀ। ਦਰਅਸਲ, ਉਹ ਅਨਮੋਲ ਕਵਾਤਰਾ ਦੇ ਸ਼ੋਅ 'ਚ ਸ਼ਾਮਲ ਹੋਈ ਸੀ, ਜਿੱਥੇ ਉਸ ਨੇ ਆਪਣੇ ਨਾਲ ਹੋਏ ਧੱਕੇ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ। ਉਸ ਨੇ ਸਲਮਾਨ ਖਾਨ ਦਾ ਨਾਮ ਨਾ ਲਏ ਬਿਨਾਂ ਉਨ੍ਹਾਂ ;ਤੇ ਤਿੱਖੇ ਤੰਜ ਕੱਸੇ ਸੀ ਅਤੇ ਨਾਲ ਹੀ ਹਿਮਾਂਸ਼ੀ ਨੇ ਭਾਈਜਾਨ 'ਤੇ ਕਈ ਗੰਭੀਰ ਇਲਜ਼ਾਮ ਵੀ ਲਗਾਏ ਸੀ। ਪਰ ਇੰਝ ਲੱਗਦਾ ਹੈ ਕਿ ਹਿਮਾਂਸ਼ੀ ਖੁਰਾਣਾ ਆਪਣੀਆਂ ਖੁਦ ਦੀਆਂ ਗਲਤੀਆਂ ਨੂੰ ਭੁੱਲੀ ਬੈਠੀ ਹੈ, ਕਿਉਂਕਿ ਅੱਜ ਤੋਂ 4 ਸਾਲ ਪਹਿਲਾਂ ਜਦੋਂ ਉਹ ਬਿੱਗ ਬੌਸ ਦੇ ਘਰ ਤੋਂ ਬਾਹਰ ਆਈ ਤਾਂ ਉਸ ਦਾ ਬਿਊਟੀ ਸਲੌਨ ਤੋਂ ਇੱਕ ਵੀਡੀਓ ਕਾਫੀ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਸਲਮਾਨ ਖਾਨ 'ਤੇ ਕਾਫੀ ਜ਼ਿਆਦਾ ਟੌਂਟਿੰਗ ਕਰਦੀ ਨਜ਼ਰ ਆਈ ਸੀ। ਇਹ ਉਦੋਂ ਦੀ ਗੱਲ ਹੈ, ਜਦੋਂ ਸਲਮਾਨ ਖਾਨ ਨੇ ਬਿੱਗ ਬੌਸ 13 'ਚ ਘਰ ਦੇ ਅੰਦਰ ਜਾ ਕੇ ਕੰਟੈਸਟੈਂਟਸ ਦੇ ਜੂਠੇ ਭਾਂਡੇ ਮਾਂਜੇ ਸੀ। ਜਦੋਂ ਵੀਡੀਓ 'ਚ ਹਿਮਾਂਸ਼ੀ ਨੂੰ ਪੁੱਛਿਆ ਗਿਆ ਕਿ ਸਲਮਾਨ ਭਾਂਡੇ ਮਾਂਜ ਕੇ ਗਏ ਸੀ ਤਾਂ ਹਿਮਾਂਸ਼ੀ ਨੇ ਅੱਗੋਂ ਕਿਹਾ, 'ਉਸ ਨੂੰ 630 ਕਰੋੜ ਮਿਲੇ ਹਨ, ਉਹ ਤਾਂ ਭਾਂਡੇ ਮਾਂਜੇਗਾ ਹੀ।' ਤੇ ਸਭ ਲੋਕ ਇਹ ਗੱਲ ਜਾਣਦੇ ਹਨ ਕਿ ਸਲਮਾਨ ਖਾਨ ਆਪਣੀ ਬੁਰਾਈ ਕਰਨ ਵਾਲੇ ਨੂੰ ਬਖਸ਼ਦੇ ਨਹੀਂ ਹਨ। ਇੱਕ ਵਾਰ ਵੀਕੈਂਡ ਕਾ ਵਾਰ 'ਚ ਸਲਮਾਨ ਨੇ ਹਿਮਾਂਸ਼ੀ ਨੂੰ ਪੁੱਛਿਆ ਕਿ ਜੇ ਸ਼ਹਿਨਾਜ਼ ਪੰਜਾਬ ਦੀ ਕੈਟਰੀਨਾ ਹੈ ਤਾਂ ਫਿਰ ਹਿਮਾਂਸ਼ੀ ਕੌਣ ਹੈ? ਇਸ ਦੇ ਜਵਾਬ 'ਚ ਹਿਮਾਂਸ਼ੀ ਬੋਲੀ ਸੀ, 'ਸਭ ਕਹਿੰਦੇ ਨੇ ਐਸ਼ਵਰਿਆ ਰਾਏ।' ਐਸ਼ਵਰਿਆ ਦਾ ਨਾਮ ਸੁਣਦੇ ਹੀ ਸਲਮਾਨ ਦੇ ਚਿਹਰੇ ਦੇ ਹਾਵ ਭਾਵ ਬਦਲਦੇ ਹੋਏ ਨਜ਼ਰ ਆਏ ਅਤੇ ਦੂਜੈ ਕੰਟੈਸਟੈਂਟ ਹੱਸਣ ਲੱਗ ਪਏ। ਦੇਖੋ ਇਹ ਵੀਡੀਓ: