ਪੰਜਾਬੀ ਸਿੰਗਰ ਰਣਜੀਤ ਬਾਵਾ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਉਸ ਨੂੰ ਆਪਣੀ ਸਾਫ ਸੁਥਰੀ ਤੇ ਅਰਥ ਭਰਪੂਰ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ।



ਰਣਜੀਤ ਬਾਵਾ ਇੰਨੀਂ ਦਿਨੀਂ ਲਗਾਤਾਰ ਸੁਰਖੀਆਂ 'ਚ ਬਣਿਆ ਹੋਇਆ ਹੈ। ਦਰਅਸਲ, ਬਾਵਾ ਦਾ ਹਾਲ ਹੀ 'ਚ ਗਾਣਾ 'ਗਾਨੀ' ਰਿਲੀਜ਼ ਹੋਇਆ ਸੀ,



ਜਿਸ ਵਿੱਚ ਉਹ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਦੇ ਨਾਲ ਰੋਮਾਂਸ ਕਰਦਾ ਨਜ਼ਰ ਆਇਆ ਸੀ। ਇਸ ਗਾਣੇ ਨੂੰ ਖੂਬ ਪਸੰਦ ਕੀਤਾ ਗਿਆ ਸੀ।



ਇਸ ਤੋਂ ਬਾਅਦ ਹੁਣ ਬਾਵਾ ਨੇ ਆਪਣੇ ਫੈਨਜ਼ ਨੂੰ ਨਵਾਂ ਸਰਪ੍ਰਾਈਜ਼ ਦਿੱਤਾ ਹੈ। ਰਣਜੀਤ ਬਾਵਾ ਨੇ ਆਪਣੀ ਆਉਣ ਵਾਲੀ ਐਲਬਮ 'ਮਿੱਟੀ ਦਾ ਬਾਵਾ 2' ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ।



ਰਣਜੀਤ ਬਾਵਾ ਨੇ ਬੀਤੇ ਦਿਨੀਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਪਾ ਕੇ ਰਿਲੀਜ਼ ਡੇਟ ਦਾ ਖੁਲਾਸਾ ਕੀਤਾ ਅਤੇ ਨਾਲ ਹੀ ਟਰੈਕ ਲਿਸਟ ਵੀ ਸ਼ੇਅਰ ਕੀਤੀ।



ਦੱਸ ਦਈਏ ਕਿ ਬਾਵਾ ਦੀ ਪੂਰੀ ਐਲਬਮ 'ਚ ਕੁੱਲ 12 ਗੀਤ ਹੋਣਗੇ। ਇਹ ਐਲਬਮ 20 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।



ਬਾਵਾ ਨੇ ਆਪਣੀ ਪੋਸਟ ਸ਼ੇਅਰ ਕਰਦਿਆਂ ਕਿਹਾ ਕਿ '20 ਅਕਤੂਬਰ 2023 ਦੀ ਤਰੀਕ ਨੋਟ ਕਰ ਲਓ।



ਮਿੱਟੀ ਦਾ ਬਾਵਾ 2 ਪੂਰੀ ਐਲਬਮ 20 ਨੂੰ ਰਿਲੀਜ਼ ਹੋਣ ਜਾ ਰਹੀ ਹੈ।'



ਐਲਬਮ ਬਾਰੇ ਗੱਲ ਕਰੀਏ ਤਾਂ ਇਸ ਦੇ ਸਾਰੇ ਗਾਣੇ ਰਣਜੀਤ ਬਾਵਾ ਨੇ ਗਾਏ ਹਨ ਅਤੇ ਗੀਤਾਂ ਦੇ ਬੋਲ ਚਰਨ ਲਿਖਾਰੀ,



ਆਕਾਸ਼ਦੀਪ ਸਿੰਘ, ਮੰਗਲ ਹਥੂਰ, ਲਵਲੀ ਨੂਰ, ਫਤਿਹ ਸ਼ੇਰਗਿੱਲ, ਗੁਰਜੀਤ ਗਿੱਲ, ਮੱਤ ਸ਼ੇਰੋਨ ਵਾਲਾ, ਅਲਫਾਜ਼, ਬਬਲੂ ਸੋਢੀ ਤੇ ਸੁੱਖ ਅਹਿਮਦ ਵੱਲੋਂ ਲਿਖੇ ਗਏ ਹਨ।