ਰਿਤਿਕ ਰੋਸ਼ਨ ਤੇ ਉਨ੍ਹਾਂ ਦੀ ਗਰਲਫਰੈਂਡ ਸਬਾ ਅਜ਼ਾਦ ਦੀਆਂ ਰੋਮਾਂਟਿਕ ਤਸਵੀਰਾਂ ਇੰਟਰਨੈਟ 'ਤੇ ਕਾਫ਼ੀ ਤਹਿਲਕਾ ਮਚਾਇਆ ਹੋਇਆ ਹੈ।



ਦੋਹਾਂ ਦੀਆਂ ਰਿਤਿਕ ਦੇ ਬਰਥ ਡੇਅ ਦੇ ਮੌਕੇ ਇੰਟਰਨੈੱਟ 'ਤੇ ਤਸਵੀਰਾਂ ਵਾਇਰਲ ਹੋਈਆਂ ਹਨ।



ਹਿੰਦੀ ਸਿਨੇਮਾ ਦੇ ਮਸ਼ਹੂਰ ਐਕਟਰ ਰਿਤਿਕ ਰੋਸ਼ਨ ਨੇ ਆਪਣਾ 49ਵਾਂ ਜਨਮਦਿਨ ਗਰਲਫਰੈਂਡ ਨਾਲ ਸੈਲੀਬਰੇਟ ਕੀਤਾ।



ਰਿਤਿਕ ਦੇ ਜਨਮਦਿਨ ਮੌਕੇ ਉਨ੍ਹਾਂ ਦੀ ਗਰਲਫਰੈਂਡ ਸਬਾ ਅਜ਼ਾਦ ਦੀਆਂ ਰੋਮਾਂਟਿਕ ਤਸਵੀਰਾਂ ਇੰਟਰਨੈਟ 'ਤੇ ਖੂਬ ਵਾਇਰਲ ਹੋਈਆਂ ਜੋ ਕਿ ਇੰਟਰਨੈਟ 'ਤੇ ਤਹਿਲਕਾ ਮਚਾ ਰਹੀਆਂ ਹਨ।



ਇਹ ਤਸਵੀਰਾਂ ਇਸ ਗੱਲ ਦਾ ਸਬੂਤ ਹਨ ਕਿ ਰਿਤਿਕ ਰੋਸ਼ਨ ਤੇ ਸਬਾ ਆਜ਼ਾਦ ਕਿਓਂ ਬੀ ਟਾਊਨ ਦੇ ਫੇਵਰੇਟ ਕਪਲ ਚੋਂ ਇੱਕ ਮੰਨੇ ਜਾਂਦੇ ਹਨ।



ਕਈ ਮੌਕਿਆਂ 'ਤੇ ਰਿਤਿਕ ਆਪਣੀ ਗਰਲਫਰੈਂਡ ਦੇ ਹੱਥਾਂ 'ਚ ਹੱਥ ਪਾਉਂਦੇ ਨਜ਼ਰ ਆਏ।



ਇੰਨਾਂ ਹੀ ਨਹੀਂ ਕਈ ਵਾਰ ਵਿਦੇਸ਼ ਦੇ ਟਰਿੱਪ ਦੇ ਦੌਰਾਨ ਰਿਤਿਕ ਤੇ ਸਬਾ ਦੀਆਂ ਤਸਵੀਰਾਂ ਖੂਬ ਵਾਇਰਲ ਹੋਈਆਂ ਹਨ।



ਉੱਥੇ ਹੀ ਜਦੋਂ ਦੋਹਾਂ ਨੇ ਫਿਲਮਮੇਕਰ ਕਰਨ ਜੌਹਰ ਦੇ ਬਰਥਡੇਅ ਬੈਸ਼ ਚ ਇਕੱਠਿਆਂ ਐਂਟਰੀ ਕੀਤੀ ਤਾਂ ਇਨ੍ਹਾਂ ਦੇ ਰਿਲੇਸ਼ਨਸ਼ਿਪ 'ਤੇ ਮੁਹਰ ਲੱਗ ਗਈ ਸੀ।



ਅਸੀਂ ਤੁਹਾਡੇ ਲਈ ਰਿਤਿਕ ਰੋਸ਼ਨ ਤੇ ਸਬਾ ਆਜ਼ਾਦ ਦੀਆਂ ਰੋਮਾਂਟਿਕ ਤਸਵੀਰਾਂ ਲੈ ਕੇ ਆਏ ਹਾਂ।



ਸੋਸ਼ਲ ਮੀਡੀਆ 'ਤੇ ਰਿਤਿਕ ਨੂੰ ਚਾਹੁਣ ਵਾਲਿਆਂ ਨੂੰ ਉਨ੍ਹਾਂ ਦੀਆਂ ਤਸਵੀਰਾਂ ਕਾਫ਼ੀ ਪਸੰਦ ਆ ਰਹੀਆਂ ਹਨ।