ਦੁਨੀਆ ਦੀਆਂ ਨਜ਼ਰਾਂ 'ਚ ਦਿਸਣ ਅਤੇ ਖੂਬਸੂਰਤ ਦਿਖਣ ਲਈ ਲੋਕ ਕੀ-ਕੀ ਨਹੀਂ ਕਰਦੇ ਹਨ। ਸੁੰਦਰ ਦਿਖਣ ਦੇ ਮੁਕਾਬਲੇ ਵਿਚ ਮਰਦ ਅਤੇ ਔਰਤਾਂ ਦੋਵੇਂ ਹੀ ਸ਼ਾਮਲ ਹੁੰਦੇ ਹਨ।



ਹੁਣ ਬ੍ਰਾਜ਼ੀਲ ਦੀ ਰਹਿਣ ਵਾਲੀ ਜੈਸਿਕਾ ਐਲਵੇਸ ਨੂੰ ਹੀ ਦੇਖੋ, ਜੋ ਬਾਰਬੀ ਡੌਲ ਵਰਗੀ ਖੂਬਸੂਰਤੀ ਪਾਉਣ ਲਈ ਹੁਣ ਤੱਕ 10 ਲੱਖ ਪੌਂਡ (10 ਕਰੋੜ ਰੁਪਏ) ਤੋਂ ਜ਼ਿਆਦਾ ਖਰਚ ਕਰ ਚੁੱਕੀ ਹੈ।



ਇੰਨਾ ਹੀ ਨਹੀਂ, ਮਨਚਾਹੇ ਸਰੀਰ ਅਤੇ ਚਿਹਰਾ ਪ੍ਰਾਪਤ ਕਰਨ ਲਈ, ਜੈਸਿਕਾ ਹੁਣ ਤੱਕ 100 ਤੋਂ ਵੱਧ ਕਾਸਮੈਟਿਕ ਸਰਜਰੀਆਂ ਵੀ ਕਰ ਚੁੱਕੀ ਹੈ।



ਡੇਲੀ ਮੇਲ ਦੀ ਰਿਪੋਰਟ ਮੁਤਾਬਕ ਜੈਸਿਕਾ ਨੇ ਆਪਣੇ ਸਰੀਰ ਦੇ ਲਗਭਗ 100 ਫੀਸਦੀ ਹਿੱਸੇ ਦੀ ਸਰਜਰੀ ਕਰਵਾਈ ਹੈ।



ਉਸ ਦੇ ਸਰੀਰ ਦਾ ਇੱਕ ਵੀ ਹਿੱਸਾ ਅਜਿਹਾ ਨਹੀਂ ਬਚਿਆ ਜਿਸ ਦੀ ਸਰਜਰੀ ਨਾ ਹੋਈ ਹੋਵੇ। ਇਹੀ ਵਜ੍ਹਾ ਹੈ ਕਿ ਜੈਸਿਕਾ ਹੁਣ ਗੁੱਡੀ ਵਰਗੀ ਨਜ਼ਰ ਆ ਰਹੀ ਹੈ।



ਤੁਹਾਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਜੈਸਿਕਾ ਪਹਿਲਾਂ ਲੜਕਾ ਹੋਇਆ ਕਰਦੀ ਸੀ, ਯਾਨੀ ਉਸ ਨੇ ਮੇਲ ਤੋਂ ਆਪਣਾ ਲਿੰਗ ਬਦਲ ਕੇ ਫੀਮੇਲ ਕਰ ਲਿਆ ਹੈ।



ਜੈਸਿਕਾ ਦਾ ਨਾਂ ਪਹਿਲਾਂ ਰੋਡਰੀਗੋ ਸੀ ਪਰ ਜਦੋਂ ਉਸ ਨੇ ਆਪਣਾ ਲਿੰਗ ਬਦਲਿਆ ਤਾਂ ਉਸ ਨੇ ਆਪਣਾ ਨਾਂ ਬਦਲ ਕੇ ਜੈਸਿਕਾ ਰੱਖ ਲਿਆ।



ਜੈਸਿਕਾ ਇੱਕ ਬ੍ਰਾਜ਼ੀਲੀਅਨ-ਬ੍ਰਿਟਿਸ਼ ਟੀਵੀ ਸ਼ਖਸੀਅਤ ਹੈ। ਉਸਦਾ ਜਨਮ ਬ੍ਰਾਜ਼ੀਲ ਵਿੱਚ ਹੋਇਆ ਸੀ।



ਜੈਸਿਕਾ ਹੁਣ 39 ਸਾਲ ਦੀ ਹੈ। ਉਨ੍ਹਾਂ ਨੇ 19 ਸਾਲ ਦੀ ਉਮਰ 'ਚ ਆਪਣੀ ਪਹਿਲੀ ਸਰਜਰੀ ਕਰਵਾਈ ਸੀ। ਉਹ ਮਨੁੱਖੀ ਬਾਰਬੀ ਬਣਨਾ ਚਾਹੁੰਦੀ ਸੀ, ਇਸ ਲਈ ਉਹ ਲਗਾਤਾਰ ਸਰਜਰੀਆਂ ਕਰਵਾਉਂਦੀ ਰਹੀ।



ਇੰਨੀਆਂ ਕਾਸਮੈਟਿਕ ਸਰਜਰੀਆਂ ਕਰਵਾਉਣ ਤੋਂ ਬਾਅਦ ਜੈਸਿਕਾ ਹੁਣ ਪੂਰੀ ਤਰ੍ਹਾਂ ਨਾਲ ਔਰਤ ਬਣ ਗਈ ਹੈ। ਮਨੁੱਖੀ ਬਾਰਬੀ ਬਣਨ ਦਾ ਉਸਦਾ ਸੁਫਨਾ ਵੀ ਪੂਰਾ ਹੋਇਆ। ਜੈਸਿਕਾ ਨੇ ਬਾਰਬੀ ਪੋਜ਼ 'ਚ ਕਈ ਫੋਟੋਸ਼ੂਟ ਵੀ ਕਰਵਾਏ ਹਨ।