ਹਿਮਾਚਲ ਦਾ ਚਿਤਕੁਲ ਪਿੰਡ ਭਾਰਤ ਦਾ ਆਖਰੀ ਪਿੰਡ ਹੈ ਇਹ ਪਿੰਡ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਬਿਲਕੁਲ ਵੱਖਰਾ ਹੈ ਇਸ ਪਿੰਡ ਵਿੱਚ ਮੈਰਿਜ ਅਤੇ ਉਤਰਾਧਿਕਾਰ ਐਕਟ ਲਾਗੂ ਨਹੀਂ ਹੁੰਦਾ ਇੱਥੇ ਕੁੜੀ ਨੂੰ ਚਾਰ ਵਿਆਹ ਕਰਨ ਦੀ ਆਜ਼ਾਦੀ ਹੈ ਧੀਆਂ ਨੂੰ ਪਿਤਾ ਦੀ ਜਾਇਦਾਦ ਵਿੱਚੋਂ ਨਹੀਂ ਦਿੱਤਾ ਜਾਂਦਾ ਹਿੱਸਾ ਚਿਤਕੁਲ ਪਿੰਡ ਵਿੱਚ ਕਈ ਅਣਸੁਣੀਆਂ ਪਰੰਪਰਾਵਾਂ ਨਿਭਾਈਆਂ ਜਾਂਦੀਆਂ ਹਨ ਪਿੰਡ ਦੇ ਮੁਖੀ ਸੁਭਾਸ਼ ਨੇ ਜਾਣਕਾਰੀ ਦਿੱਤੀ ਹੈ ਦਰਅਸਲ, ਮਹਾਭਾਰਤ ਕਾਲ ਦੌਰਾਨ ਪਾਂਡਵ ਇਸ ਪਿੰਡ ਵਿੱਚ ਆਏ ਸਨ ਸਰਦੀਆਂ ਵਿੱਚ ਦ੍ਰੋਪਦੀ ਅਤੇ ਕੁੰਤੀ ਨਾਲ ਇੱਕ ਗੁਫਾ ਵਿੱਚ ਸਮਾਂ ਬਿਤਾਇਆ ਸੀ ਬਾਅਦ ਵਿੱਚ ਸਥਾਨਕ ਲੋਕਾਂ ਨੇ ਵੀ ਇਸ ਪਰੰਪਰਾ ਨੂੰ ਅਪਣਾ ਲਿਆ