ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੰਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਸੋਨਮ ਬਾਜਵਾ ਦੀਆਂ ਇਸ ਸਾਲ ਹਾਲੇ ਤੱਕ ਦੋ ਫਿਲਮਾਂ ਰਿਲੀਜ਼ ਹੋਈਆਂ ਹਨ। ਇਹ ਫਿਲਮਾਂ ਹਨ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3'। ਇਨ੍ਹਾਂ ਦੋਵੇਂ ਹੀ ਫਿਲਮਾਂ ਨੇ ਨਾ ਸਿਰਫ ਦਰਸ਼ਕਾਂ ਦਾ ਦਿਲ ਜਿੱਤਿਆ, ਸਗੋਂ ਬਾਕਸ ਆਫਿਸ 'ਤੇ ਵੀ ਰਿਕਾਰਡ ਤੋੜ ਦਿੱਤੇ। ਇਸ ਦੇ ਨਾਲ ਨਾਲ ਇਨ੍ਹਾਂ ਫਿਲਮਾਂ ਦੀ ਕਾਮਯਾਬੀ ਨੇ ਸੋਨਮ ਨੰਬਰ 1 ਅਭਿਨੇਤਰੀ ਬਣਾ ਦਿੱਤਾ ਹੈ। ਫਿਲਹਾਲ ਸੋਨਮ ਦੀ ਇੱਕ ਵੀਡੀਓ ਇੰਨੀਂ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਇਸ ਵੀਡੀਓ 'ਚ ਸੋਨਮ ਬਾਜਵਾ ਇੰਟਰਵਿਊ ਦਿੰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਅਦਾਕਾਰਾ ਤੋਂ ਸਵਾਲ ਪੁੱਛਿਆ ਗਿਆ, ਜਿਸ ਦਾ ਜਵਾਬ ਸੁਣ ਕੇ ਹਰ ਕੋਈ ਸੋਨਮ ਦੀ ਰੱਜ ਕੇ ਤਾਰੀਫਾਂ ਕਰ ਰਿਹਾ ਹੈ। ਸੋਨਮ ਨੂੰ ਪੁੱਛਿਆ ਗਿਆ ਕਿ ਜੇ ਉਹ ਅਦਾਕਾਰਾ ਨਾ ਹੁੰਦੀ ਤਾਂ ਫਿਰ ਉਹ ਕੀ ਹੁੰਦੀ। ਇਸ ਦੇ ਜਵਾਬ 'ਚ ਸੋਨਮ ਨੇ ਜੋ ਕਿਹਾ ਦੇਖੋ ਇਸ ਵੀਡੀਓ 'ਚ: