ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦਾ ਚਮਕਦਾਰ ਸਿਤਾਰਾ ਹੈ। ਦਿਲਜੀਤ ਨੇ ਆਪਣੇ ਟੈਲੇਂਟ ਤੇ ਮੇਹਨਤ ਦੇ ਦਮ 'ਤੇ ਹਾਲੀਵੁੱਡ ਤੱਕ ਨਾਮ ਕਮਾ ਲਿਆ ਹੈ। ਉਹ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਗਲੋਬਲ ਆਈਕਨ ਬਣ ਕੇ ਉੱਭਰੇ ਹਨ। ਇਸ ਦੇ ਨਾਲ ਨਾਲ ਸੋਸ਼ਲ ਮੀਡੀਆ 'ਤੇ ਵੀ ਦਿਲਜੀਤ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਦਿਲਜੀਤ ਦੀਆਂ ਵੀਡੀਓ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆ ਹਨ। ਦਿਲਜੀਤ ਦੀ ਇੱਕ ਵੀਡੀਓ ਇੰਨੀਂ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ, ਜਿਸ ਨੂੰ ਦੇਖ ਕੇ ਇਹ ਪਤਾ ਲੱਗਦਾ ਹੈ ਕਿ ਦਿਲਜੀਤ ਬਚਪਨ 'ਚ ਕਾਫੀ ਜ਼ਿਆਦਾ ਸ਼ਰਾਰਤੀ ਸਨ। ਉਨ੍ਹਾਂ ਦੀ ਇੱਕ ਸ਼ਰਾਰਤ ਤਾਂ ਅਜਿਹੀ ਸੀ, ਜਿਸ ਤੋਂ ਉਨ੍ਹਾਂ ਦਾ ਪਰਿਵਾਰ ਕਾਫੀ ਦੁਖੀ ਰਹਿੰਦਾ ਸੀ। ਇਹ ਆਦਤ ਸੀ ਕੰਧਾਂ 'ਤੇ ਲਿਖਣ ਦੀ। ਜੀ ਹਾਂ, ਬਚਪਨ 'ਚ ਕਈ ਬੱਚਿਆਂ ਨੂੰ ਕੰਧਾਂ 'ਤੇ ਲਿਖਣ ਦੀ ਆਦਤ ਹੁੰਦੀ ਹੈ। ਦਿਲਜੀਤ ਨੂੰ ਵੀ ਇਹੀ ਆਦਤ ਸੀ ਉਨ੍ਹਾਂ ਦੀ ਇਸ ਆਦਤ ਨੇ ਪਰਿਵਾਰ ਨੂੰ ਪਰੇਸ਼ਾਨ ਕਰਕੇ ਰੱਖਿਆ ਹੋਇਆ ਸੀ। ਇੱਥੋਂ ਕਿ ਉਨ੍ਹਾਂ ਨੂੰ ਕਈ ਵਾਰ ਕੁੱਟ ਵੀ ਪੈ ਜਾਂਦੀ ਸੀ। ਇਸ ਗੱਲ ਦਾ ਖੁਲਾਸਾ ਖੁਦ ਦਿਲਜੀਤ ਨੇ ਇੱਕ ਇੰਟਰਵਿਊ 'ਚ ਕੀਤਾ ਸੀ। ਦਿਲਜੀਤ ਨੇ ਕਿਹਾ ਸੀ ਕਿ ਉਹ ਬਚਪਨ 'ਚ ਕੰਧਾਂ 'ਤੇ ਲਿਖਦੇ ਸੀ। ਇੱਕ ਵਾਰ ਉਨ੍ਹਾਂ ਦੇ ਮੌਮ ਡੈਡ ਘਰ ਨਹੀਂ ਸੀ ਤੇ ਉਨ੍ਹਾਂ ਨੇ ਘਰ ਦੀਆਂ ਸਾਰੀਆਂ ਕੰਧਾਂ ਲਿਖ ਲਿਖ ਕੇ ਖਰਾਬ ਕਰ ਦਿੱਤੀਆਂ, ਇਸ ਤੋਂ ਬਾਅਦ ਉਨ੍ਹਾਂ ਨੂੰ ਭੈਣ ਕੋਲੋਂ ਕੁੱਟ ਵੀ ਖਾਣੀ ਪਈ ਸੀ। ਤੁਸੀਂ ਵੀ ਦੇਖੋ ਇਹ ਵੀਡੀਓ: