ਪੰਜਾਬੀ ਗਾਇਕ ਕਰਨ ਔਜਲਾ ਇੰਡਸਟਰੀ ਦਾ ਟੌਪ ਕਲਾਕਾਰ ਹੈ।



ਉਹ ਜਦੋਂ ਵੀ ਕੋਈ ਗਾਣਾ ਕੱਢਦਾ ਹੈ, ਤਾਂ ਚਾਰੇ ਪਾਸੇ ਉਸ ਦੀ ਚਰਚਾ ਹੋ ਜਾਂਦੀ ਹੈ ਅਤੇ ਉਸ ਦੇ ਨਾਂ ਕਈ ਰਿਕਾਰਡ ਵੀ ਬਣ ਜਾਂਦੇ ਹਨ। ਹਾਲ ਹੀ 'ਚ ਵੀ ਐਵੇਂ ਹੀ ਦੇਖਣ ਨੂੰ ਮਿਲਿਆ ਹੈ।



ਕਰਨ ਔਜਲਾ ਦਾ ਨਵਾਂ ਗਾਣਾ 'ਐਡਮਾਇਰਿੰਗ ਯੂ' ਬੀਤੇ ਦਿਨ ਯਾਨਿ 1 ਅਗਸਤ ਨੂੰ ਰਿਲੀਜ਼ ਹੋਇਆ ਸੀ।



ਉਸ ਦਾ ਇਹ ਗਾਣਾ ਤੇ ਗਾਣੇ ਦੀ ਵੀਡੀਓ ਬਿਲਕੁਲ ਅਲੱਗ ਲੈਵਲ ਦੀ ਸੀ। ਕਰਨ ਦੇ ਇਸ ਗਾਣੇ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।



ਫਿਲਹਾਲ ਕਰਨ ਦੇ ਨਾਮ ਇੱਕ ਹੋਰ ਰਿਕਾਰਡ ਵੀ ਬਣ ਗਿਆ ਹੈ।



ਕਰਨ ਔਜਲਾ ਪਹਿਲਾ ਪੰਜਾਬੀ ਗਾਇਕ ਹੈ, ਜਿਸ ਦੀ ਤਸਵੀਰ ਐੱਪਲ ਮਿਊਜ਼ਿਕ ਐਪ ਦੇ ਕਵਰ 'ਤੇ ਨਜ਼ਰ ਆਈ ਹੈ।



ਕਰਨ ਔਜਲਾ ਤੋਂ ਪਹਿਲਾਂ ਇਹ ਮੁਕਾਮ ਕਿਸੇ ਹੋਰ ਪੰਜਾਬੀ ਗਾਇਕ ਨੂੰ ਹਾਸਲ ਨਹੀਂ ਹੋਇਆ ਸੀ।



ਇਸ ਮੌਕੇ ਕਰਨ ਔਜਲਾ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ,



ਜਿਸ ਵਿੱਚ ਉਸ ਨੇ ਲਿਿਖਿਆ ਕਿ ਮੈਂ ਐਪਲ ਮਿਊਜ਼ਿਕ ਦਾ ਸ਼ੁਕਰਗੁਜ਼ਾਰ ਹਾਂ, ਜਿਸਨੇ ਮੈਨੂੰ ਆਪਣੇ ਕਵਰ 'ਤੇ ਫੀਚਰ ਕੀਤਾ। 'ਐਡਮਾਇਰਿੰਗ ਯੂ' ਰਿਲੀਜ਼ ਹੋ ਗਿਆ ਹੈ। ਜ਼ਰੂਰ ਸੁਣੋ।



ਕਾਬਿਲੇਗ਼ੌਰ ਹੈ ਕਿ 'ਐਡਮਾਇਰਿੰਗ ਯੂ' ਕਰਨ ਔਜਲਾ ਦੀ ਡਰੀਮ ਐਲਬਮ 'ਮੇਕਿੰਗ ਮੈਮੋਰੀਜ਼' ਦਾ ਪਹਿਲਾ ਗਾਣਾ ਹੈ, ਜੋ 1 ਅਗਸਤ ਨੂੰ ਰਿਲੀਜ਼ ਹੋਇਆ ਹੈ।