ਸੰਦੀਪ ਮਹੇਸ਼ਵਰੀ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਮਹੇਸ਼ਵਰੀ ਦੀਆਂ ਪ੍ਰੇਰਨਾਤਮਕ ਵੀਡੀਓਜ਼ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ



ਅਤੇ ਉਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਇੰਨੀਂ ਦਿਨੀਂ ਸੰਦੀਪ ਮਹੇਸ਼ਵਰੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ।



ਇਸ ਵੀਡੀਓ 'ਚ ਸੰਦੀਪ ਉਨ੍ਹਾਂ ਬਾਰੇ ਬੋਲ ਰਹੇ ਹਨ, ਜਿਹੜੇ ਲੋਕ ਵੈੱਬ ਸੀਰੀਜ਼ ਦੇਖਣ ਦੇ ਸ਼ੌਕੀਨ ਹਨ। ਜੇ ਤੁਸੀਂ ਵੀ ਜ਼ਿਆਦਾ ਵੈੱਬ ਸੀਰੀਜ਼ ਦੇ ਸ਼ੌਕੀਨ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੋ ਸਕਦੀ ਹੈ।



ਮਹੇਸ਼ਵਰੀ ਨੇ ਕਿਹਾ ਕਿ 'ਸਵੇਰ ਤੋਂ ਰਾਤ ਤੱਕ ਜਿਹੜੀਆਂ ਵੈੱਬ ਸੀਰੀਜ਼ ਤੁਸੀਂ ਦੇਖਦੇ ਹੋ, ਉਸ 'ਚ ਕੀ ਹੈ?



ਗੰਦਗੀ ਦੇ ਇਲਾਵਾ ਇਨ੍ਹਾਂ ਵੈੱਬ ਸੀਰੀਜ਼ 'ਚ ਹੋਰ ਕੁੱਝ ਨਹੀਂ ਹੁੰਦਾ।



ਇਹ ਤੁਹਾਡੇ ਦਿਮਾਗ ਨੂੰ ਇਹੋ ਜਿਹਾ ਬਣਾ ਦੇਵੇਗਾ ਕਿ ਤੁਹਾਨੂੰ ਕੁੱਝ ਵੀ ਸਮਝ ਨਹੀਂ ਆਵੇਗਾ।



ਤੁਹਾਡੇ ਚਾਰੇ ਪਾਸੇ ਕੰਡੇ ਹੋਣਗੇ। ਫਿਰ ਤੁਸੀਂ ਬੈਠ ਕੇ ਰੋਵੋਗੇ ਅਤੇ ਕਹੋਗੇ ਕਿ ਇਹ ਮੇਰੇ ਨਾਲ ਕੀ ਹੋ ਗਿਆ।



ਜੋ ਤੁਸੀਂ ਦੇਖੋਗੇ, ਸੁਣੋਗੇ ਜੋ ਆਪਣੇ ਅੰਦਰ ਜਜ਼ਬ ਕਰੋਗੇ ਉਵੇਂ ਹੀ ਤੁਹਾਡਾ ਦਿਮਾਗ ਕੰਮ ਕਰੇਗਾ।



ਜਿਸ ਤਰ੍ਹਾਂ ਦੀ ਸਮੱਗਰੀ ਤੁਸੀਂ ਆਪਣੇ ਦਿਮਾਗ 'ਚ ਭਰੋਗੇ.



ਉਸੇ ਤਰ੍ਹਾਂ ਦੇ ਇਨਸਾਨ ਤੁਸੀਂ ਬਣ ਜਾਓਗੇ।' ਦੇਖੋ ਇਹ ਵੀਡੀਓ: