ਇੰਨੀਂ ਦਿਨੀਂ ਪੰਜਾਬੀ ਅਭਿਨੇਤਰੀਆਂ 'ਤੇ ਹਾਲੀਵੁੱਡ ਫਿਲਮ 'ਬਾਰਬੀ' ਦਾ ਬੁਖਾਰ ਚੜ੍ਹਿਆ ਹੋਇਆ ਹੈ।



ਕਈ ਅਭਿਨੇਤਰੀਆਂ ਪਿੰਕ ਰੰਗ ਦੀ ਡਰੈੱਸ 'ਚ ਤਸਵੀਰਾਂ ਖਿਚਵਾ ਰਹੀਆਂ ਹਨ।



ਇਨ੍ਹਾਂ ਵਿੱਚ ਸੋਨਮ ਬਾਜਵਾ, ਤਾਨੀਆ ਨੀਰੂ ਬਾਜਵਾ ਤੇ ਬਾਣੀ ਸੰਧੂ ਦਾ ਨਾਮ ਸ਼ਾਮਲ ਹੈ।



ਤਾਨੀਆ ਨੇ ਪਿੰਕ ਡਰੈੱਸ 'ਚ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।



ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਦਾ ਬੇਹੱਦ ਹੌਟ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ। ਪ੍ਰਸ਼ੰਸਕਾਂ ਨੂੰ ਉਸ ਦਾ ਬਾਰਬੀ ਅਵਤਾਰ ਬੇਹੱਦ ਪਸੰਦ ਆ ਰਿਹਾ ਹੈ।



ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਤਾਨੀਆ ਨੇ ਕੈਪਸ਼ਨ ਲਿਖੀ, 'ਮੈਂ ਇਸ ਬਾਰਬੀ ਡੌਲ ਨੂੰ ਬੇਹੱਦ ਪਿਆਰ ਕਰਦੀ ਹਾਂ।'



ਦੱਸ ਦਈਏ ਕਿ ਤਾਨੀਆ ਨੇ ਇਸ ਡਰੈੱਸ ਨਾਲ ਮਿਨੀਮਲ ਮੇਕਅੱਪ ਦੇ ਲੁੱਕ ਨੂੰ ਅਪਣਾਇਆ ਹੈ।



ਇਸ ਦੇ ਨਾਲ ਨਾਲ ਉਸ ਨੇ ਆਪਣੇ ਲੁੱਕ ਨੂੰ ਖੁੱਲ੍ਹੇ ਵਾਲਾਂ ਦੇ ਨਾਲ ਪੂਰਾ ਕੀਤਾ ਹੈ।



ਕਾਬਿਲੇਗ਼ੌਰ ਹੈ ਕਿ ਤਾਨੀਆ ਪੰਜਾਬੀ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਹੈ।



ਉਸ ਨੇ ਆਪਣੇ ਛੋਟੇ ਜਿਹੇ ਕਰੀਅਰ 'ਚ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਉਹ ਪਹਿਲੀ ਵਾਰ 2018 'ਚ ਫਿਲਮ 'ਕਿਸਮਤ' 'ਚ ਐਮੀ ਵਿਰਕ ਨਾਲ ਨਜ਼ਰ ਆਈ ਸੀ।