ਰਣਵੀਰ ਸਿੰਘ ਅਤੇ ਆਲੀਆ ਭੱਟ ਸਟਾਰਰ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ।



ਫਿਲਮ 'ਚ ਸ਼ਬਾਨਾ ਆਜ਼ਮੀ ਅਤੇ ਧਰਮਿੰਦਰ ਦੇ ਲਿਪਲੌਕ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।



ਹੁਣ ਸ਼ਬਾਨਾ ਆਜ਼ਮੀ ਨੇ ਖੁਦ ਇਸ ਬਾਰੇ ਗੱਲ ਕੀਤੀ ਹੈ ਅਤੇ ਇਸ ਸੀਨ 'ਤੇ ਆਪਣੇ ਪਤੀ ਜਾਵੇਦ ਅਖਤਰ ਦੀ ਪ੍ਰਤੀਕਿਰਿਆ ਬਾਰੇ ਦੱਸਿਆ ਹੈ।



'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ 87 ਦੀ ਉਮਰ 'ਚ ਧਰਮਿੰਦਰ ਅਤੇ ਸ਼ਬਾਨਾ ਦੇ ਕਿਸਿੰਗ ਸੀਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੈ।



ਇਸ ਦੌਰਾਨ ਜ਼ੂਮ ਨੂੰ ਇੰਟਰਵਿਊ ਦਿੰਦੇ ਹੋਏ ਸ਼ਬਾਨਾ ਆਜ਼ਮੀ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਉਨ੍ਹਾਂ ਦੇ ਪਤੀ ਜਾਵੇਦ ਅਖਤਰ ਨੂੰ ਉਨ੍ਹਾਂ ਦੇ ਸੀਨ 'ਤੇ ਕੋਈ ਇਤਰਾਜ਼ ਹੋਵੇਗਾ।



ਉਨ੍ਹਾਂ ਨੇ ਦੱਸਿਆ ਕਿ ਜਦੋਂ ਜਾਵੇਦ ਨੇ ਉਨ੍ਹਾਂ ਨੂੰ ਵੱਡੇ ਪਰਦੇ 'ਤੇ ਲਿਪ-ਲਾਕ ਕਰਦੇ ਦੇਖਿਆ ਤਾਂ ਉਹ ਇਸ ਤੋਂ ਬਿਲਕੁਲ ਵੀ ਪਰੇਸ਼ਾਨ ਨਹੀਂ ਹੋਏ।



ਸ਼ਬਾਨਾ ਆਜ਼ਮੀ ਨੇ ਅੱਗੇ ਦੱਸਿਆ ਕਿ ਭਾਵੇਂ ਜਾਵੇਦ ਨੂੰ ਉਨ੍ਹਾਂ ਦੇ ਕਿਸਿੰਗ ਸੀਨ ਤੋਂ ਕੋਈ ਪਰੇਸ਼ਾਨੀ ਨਹੀਂ ਸੀ, ਪਰ ਉਹ ਇਕ ਹੋਰ ਚੀਜ਼ ਤੋਂ ਅੱਕ ਚੁੱਕੇ ਸਨ।



ਅਸਲ 'ਚ ਉਹ ਫਿਲਮ ਦੇਖਦੇ ਹੋਏ ਥੀਏਟਰ 'ਚ ਸੀਟੀਆਂ ਵਜਾ ਰਹੀ ਸੀ। ਉਹ ਫਿਲਮ ਦੇਖਦੇ ਹੋਏ ਕਾਫੀ ਜ਼ਿਆਦਾ ਐਕਸਾਇਟਡ ਨਜ਼ਰ ਆਈ।



ਅਜਿਹੇ 'ਚ ਜਾਵੇਦ ਨੇ ਕਿਹਾ- 'ਮੈਂ ਆਪਣੇ ਕੋਲ ਬੈਠੀ ਇਸ ਔਰਤ ਨੂੰ ਨਹੀਂ ਜਾਣਦਾ।'



ਕਿਸਿੰਗ ਸੀਨ ਬਾਰੇ ਗੱਲ ਕਰਦੇ ਹੋਏ ਅਭਿਨੇਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਹ ਸੀਨ ਇੰਨਾ ਹੰਗਾਮਾ ਮਚਾ ਦੇਵੇਗਾ।